ਚੰਡੀਗੜ੍ਹ: ਪੰਜਾਬ ਕਾਂਗਰਸ ਅੰਦਰ ਛਿੜੀ ਜੰਗ ਦੇ ਨਿਪਟਾਰੇ ਲਈ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਾ ਹੈ। ਇਸਤੋਂ ਠੀਕ ਪਹਿਲਾਂ ਦਿੱਲੀ 'ਚ ਕੈਪਟਨ ਦੀ "ਡਿਨਰ ਡਿਪਲੋਮੇਸੀ" ਨੇ ਧਿਆਨ ਖਿੱਚਿਆ ਹੈ ਜਿੱਥੇ ਕਾਂਗਰਸ ਦੇ ਕੁਝ ਮੰਤਰੀ, ਵਿਧਾਇਕ ਅਤੇ ਸਾਂਸਦ ਮੌਜੂਦ ਰਹੇ। 

 

ਦਿੱਲੀ ਦੇ ਸ਼ੰਗਰੀ-ਲਾ-ਇਰੋਜ ਹੋਟਲ 'ਚ ਇਸ ਸ਼ਾਹੀ ਖਾਣੇ 'ਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ, ਵਿਜੈਇੰਦਰ ਸਿੰਗਲਾ, ਸਾਂਸਦ ਰਵਨੀਤ ਬਿੱਟੂ, ਗੁਰਜੀਤ ਔਜਲਾ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਸ਼ਾਮਿਲ ਰਹੇ।   

 

ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਕਿਸੇ ਵੀ ਵਿਵਾਦ 'ਚ "ਸ਼ਾਹੀ ਖਾਣਾ" ਬਾਜ਼ੀ ਪਲਟਣ ਦਾ ਰੋਲ ਨਿਭਾਉਂਦਾ ਰਿਹਾ ਹੈ। ਪੰਜਾਬ ਕਾਂਗਰਸ ਅੰਦਰ ਛਿੜੀ ਖਾਨਾਜੰਗੀ ਨੂੰ ਮੁਕਾਉਣ ਲਈ ਦਿੱਲੀ ਚ ਚੱਲ ਰਹੀ ਮੀਟਿੰਗ ਵੱਲ ਰਾਜਨੀਤਕ ਹਲਕਿਆਂ ਦਾ ਧਿਆਨ ਜੁੜਿਆ ਹੋਇਆ ਹੈ।