ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਖੂਸੀ ਜ਼ਾਹਿਰ ਕੀਤੀ। ਉਨ੍ਹਾਂ ਨੇ ਟਵਿਟਰ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਸਾਰੇ ਭਾਰਤੀਆਂ ਲਈ ਮਾਣ ਦੀ ਗੱਲ ਹੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬੀਬੀਸੀ ਸਰਵੇਖਣ 'ਚ ਦੁਨੀਆ ਦੇ ਸਰਬੋਤਮ ਲੀਡਰ ਵਜੋਂ ਚੁਣਿਆ ਗਿਆ ਹੈ।
ਵੇਖੋ ਟਵੀਟ:
ਦੱਸ ਦਈਏ ਕਿ ਭਾਰਤ 'ਚ 19ਵੀਂ ਸਦੀ ਦੇ ਸਿੱਖ ਸਾਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਮੁਕਾਬਲੇ 'ਚ ਵਿਸ਼ਵ ਦੇ ਨੇਤਾਵਾਂ ਨੂੰ ਪਿੱਛੇ ਛੱਡ ਕੇ ‘ਸਰਬੋਤਮ ਨੇਤਾ’ ਬਣ ਗਏ ਹਨ। ਉਨ੍ਹਾਂ ਨੂੰ ਇਹ ਸਿਰਲੇਖ ‘ਬੀਸੀਸੀ ਵਰਲਡ ਹਿਸਟਰੀ ਮੈਗਜ਼ੀਨ’ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਮਿਲਿਆ।
ਇਸ ਸਰਵੇਖਣ 'ਚ ਪੰਜ ਹਜ਼ਾਰ ਤੋਂ ਵੱਧ ਪਾਠਕਾਂ ਨੇ ਹਿੱਸਾ ਲਿਆ। 38 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਰਣਜੀਤ ਸਿੰਘ ਦੀ ਸਹਿਣਸ਼ੀਲ ਸਾਮਰਾਜ ਬਣਾਉਣ ਲਈ ਸ਼ਲਾਘਾ ਕੀਤੀ ਗਈ।
ਬੀਸੀਸੀ ਦੇ ਸਰਵੇਖਣ 'ਚ ਮਹਾਰਾਜਾ ਰਣਜੀਤ ਸਿੰਘ ਦੁਨੀਆ ਦਾ ਸਰਬੋਤਮ ਨੇਤਾ