ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ (Punjab) ਦੇ ਨਾਂਦੇੜ ਦੇ ਹਜ਼ੂਰ ਸਾਹਿਬ (Hazur Sahib) ਤੋਂ ਆਏ 4200 ਤੋਂ ਵੱਧ ਸ਼ਰਧਾਲੂਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਮਾਮਲੇ ਪੌਜੇਟਿਵ (Corona positive) ਸਾਹਮਣੇ ਆਏ ਹਨ। ਇਸ ਸਮੇਂ ਉਨ੍ਹਾਂ ਦੀ ਗਿਣਤੀ ਵਧ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਪੰਜਾਬ ‘ਚ ਇੱਕ ਹੋਰ ਧਮਾਕਾ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਇਸ ਬਾਰੇ ਖਦਸ਼ਾ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿੱਚੋਂ ਪੰਜਾਬੀਆਂ ਦੀ ਵਾਪਸੀ ਮਗਰੋਂ ਬੜੀ ਚੌਕਸੀ ਵਰਤਣੀ ਪਏਗਾ। ਇਸ ਸਮੇਂ ਕੋਈ ਵੀ ਗਲਤੀ ਵੱਡੀ ਸਮੱਸਿਆ ਬਣ ਸਕਦੀ ਹੈ।
ਦੱਸ ਦਈਏ ਕਿ ਜਲਦੀ ਹੀ 21 ਹਜ਼ਾਰ ਐਨਆਰਆਈ ਪੰਜਾਬ ਵਾਪਸ ਆ ਰਹੇ ਹਨ। ਇਸ ਲਈ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਦੱਸਿਆ ਕਿ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਆਉਣ ਨਾਲ ਕੋਰੋਨਾ ਸੰਕਟ ਵਧ ਸਕਦਾ ਹੈ ਜਿਸ ਕਰਕੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਇਹ ਐਨਆਰਆਈ ਜਹਾਜ਼ ਰਾਹੀਂ ਭਾਰਤ ਪਰਤ ਰਹੇ ਹਨ। ਪਹਿਲਾ ਜਹਾਜ਼ ਸ਼ੁੱਕਰਵਾਰ ਨੂੰ ਭਾਰਤ ਪਹੁੰਚ ਸਕਦਾ ਹੈ।
ਵੀਡੀਓ ਕਾਨਫਰੰਸਿੰਗ ਰਾਹੀਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਾੜੀ ਦੇਸ਼ਾਂ ਤੋਂ ਵਰਕਰਾਂ ਦੀ ਵਾਪਸੀ ਨਾਲ ਸੂਬੇ ‘ਚ ਬਿਮਾਰੀ ਫੈਲਣ ਦਾ ਵੱਡਾ ਖ਼ਤਰਾ ਹੈ। ਕੈਪਟਨ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬੀਆਂ ਖ਼ਾਸਕਰ ਪਰਵਾਸੀ ਕਾਮਿਆਂ ਦੇ ਚਾਰ ਸਮੁੰਦਰੀ ਜਹਾਜ਼ ਆਉਣ ਦੀ ਉਮੀਦ ਹੈ। ਜਦੋਂਕਿ ਪ੍ਰਵਾਸੀ ਭਾਰਤੀਆਂ ਨੂੰ ਲਿਆਉਣ ਵਾਲਾ ਪਹਿਲਾ ਸਮੁੰਦਰੀ ਜਹਾਜ਼ ਵੀਰਵਾਰ ਨੂੰ ਆ ਸਕਦਾ ਹੈ। ਇਸ ਦੇ ਨਾਲ ਹੀ ਅਗਲੇ ਦਿਨਾਂ ਵਿਚ ਲਗਪਗ 12,000 ਪੰਜਾਬ ਬਾਕੀ ਸੂਬਿਆਂ ਤੋਂ ਆ ਰਹੇ ਹਨ।
ਮਾਲੀਏ ਬਾਰੇ ਵਿਚਾਰ ਵਟਾਂਦਰੇ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਪਰੈਲ ਵਿੱਚ 88 ਫ਼ੀਸਦ ਦਾ ਮਾਲੀਆ ਨੁਕਸਾਨ ਹੋਇਆ ਸੀ। 3360 ਕਰੋੜ ਇਕੱਠੇ ਕੀਤੇ ਜਾਣ ਦੀ ਉਮੀਦ ਸੀ, ਪਰ ਸਿਰਫ 396 ਕਰੋੜ ਦੀ ਕਮਾਈ ਹੋਈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਬਿਜਲੀ ਦੀ ਖਪਤ ਵਿੱਚ 30 ਪ੍ਰਤੀਸ਼ਤ ਦੀ ਕਮੀ ਆਉਣ ਕਾਰਨ ਬਿਜਲੀ ਦਰਾਂ ਵਿੱਚ ਰੋਜ਼ਾਨਾ 30 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਸੂਬੇ ਦੇ ਜੀਐਸਟੀ ਦੇ 4300 ਕਰੋੜ ਰੁਪਏ ਦਾ ਬਕਾਇਆ ਅਜੇ ਤੱਕ ਭੁਗਤਾਨ ਨਹੀਂ ਕੀਤਾ।
ਵੀਡੀਓ ਕਾਨਫਰੰਸਿੰਗ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਵੀ ਮੌਜੂਦ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੋਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੇ ਮਾਹਰ ਸਮੂਹ ਦੀ ਮੁੱਢਲੀ ਰਿਪੋਰਟ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਸੂਬੇ ਦੇ ਵਿੱਤੀ ਤੇ ਸਨਅਤੀ ਪੱਖ ਤੋਂ ਆਪਣਿਆਂ ਲਿਹਾਂ ‘ਤੇ ਲਿਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਇਕ ਮਹੀਨੇ 'ਚ ਇਸ ਨੂੰ ਅੰਤਮ ਰੂਪ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਰਾਏ ਦਿੱਤੀ ਕਿ ਰੈੱਡ, ਓਰੇਂਜ ਤੇ ਗ੍ਰੀਨ ਜ਼ੋਨਾਂ ਦੇ ਵਰਗੀਕਰਨ ਦਾ ਫੈਸਲਾ ਸੂਬਿਆਂ ‘ਤੇ ਛੱਡ ਦੇਣਾ ਚਾਹੀਦਾ ਹੈ, ਜਿਸ ਕਾਰਨ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨੀ ਹਕੀਕਤ ਦੇ ਅਨੁਸਾਰ ਖੇਤਰਾਂ ਦਾ ਪਤਾ ਲਗਾਉਣ ਦਾ ਅਧਿਕਾਰ ਦਿੱਤਾ ਜਾ ਸਕਦਾ ਹੈ। ਪਟਿਆਲਾ ਨੂੰ ਰੈੱਡ ਜ਼ੋਨ ਐਲਾਨਿਆ ਗਿਆ ਹੈ। ਇਸ ਮੌਕੇ ਪੰਜਾਬ ਵਿੱਚ ਚਾਰ ਕੰਟੇਨਟਮੈਂਟ ਜ਼ੋਨ ਅਤੇ ਚਾਰ ਰੈਡ ਜ਼ੋਨ ਜ਼ਿਲ੍ਹੇ ਹਨ। ਇਸ ਤੋਂ ਇਲਾਵਾ 15 ਜ਼ਿਲ੍ਹੇ ਓਰੇਂਜ ਜ਼ੋਨ ‘ਚ ਤੇ ਬਾਕੀ ਤਿੰਨ ਗ੍ਰੀਨ ਜ਼ੋਨ ਵਿਚ ਹਨ। ਸੂਬੇ ‘ਚ ਹਰ ਰੋਜ਼ 2500 ਨਿਯਮਤ ਟੈਸਟ ਲਏ ਜਾ ਰਹੇ ਹਨ ਤੇ ਹੁਣ ਤੱਕ 30199 ਟੈਸਟ ਕੀਤੇ ਜਾ ਚੁੱਕੇ ਹਨ।
ਕੈਪਟਨ ਦੀ ਸਿਹਤ ਵਿਭਾਗ ਨੂੰ ਚੇਤਾਵਨੀ! ਪ੍ਰਵਾਸੀ ਪੰਜਾਬੀਆਂ ਦੀ ਆਮਦ ਨਾਲ ਫਿਰ ਵਧ ਸਕਦਾ ਸੰਕਟ
ਮਨਵੀਰ ਕੌਰ ਰੰਧਾਵਾ
Updated at:
07 May 2020 04:04 PM (IST)
ਪੰਜਾਬ ਦੇ ਨਾਂਦੇੜ ਦੇ ਹਜ਼ੂਰ ਸਾਹਿਬ ਤੋਂ ਆਏ 4200 ਤੋਂ ਵੱਧ ਸ਼ਰਧਾਲੂਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਮਾਮਲੇ ਪੌਜੇਟਿਵ ਸਾਹਮਣੇ ਆਏ ਹਨ। ਇਸ ਸਮੇਂ ਉਨ੍ਹਾਂ ਦੀ ਗਿਣਤੀ ਵਧ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਪੰਜਾਬ ‘ਚ ਇੱਕ ਹੋਰ ਧਮਾਕਾ ਹੋ ਸਕਦਾ ਹੈ।
- - - - - - - - - Advertisement - - - - - - - - -