ਚੰਡੀਗੜ੍ਹ: ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਤੋਂ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਠੇਕੇਦਾਰਾਂ ਦੇ ਨੰਬਰ ‘ਤੇ ਫੋਨ ਕਰਕੇ ਲੋਕ ਸ਼ਰਾਬ ਘਰ ਮੰਗਵਾ ਸਕਣਗੇ। ਇੱਕ ਪਤੇ 'ਤੇ 2 ਲੀਟਰ ਤੋਂ ਵੱਧ ਸ਼ਰਾਬ ਨਹੀਂ ਦਿੱਤੀ ਜਾਏਗੀ।
ਕੋਈ ਵੀ ਠੇਕੇਦਾਰ ਐਮਆਰਪੀ ਤੋਂ ਵੱਧ ਸ਼ਰਾਬ ਨਹੀਂ ਵੇਚੇਗਾ। ਹਾਲਾਂਕਿ, ਅਜੇ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਠੇਕੇਦਾਰ ਕਿੰਨੀ ਸਪਲਾਈ ਇਕੱਠੇ ਲਿਜਾ ਸਕਣਗੇ। ਇਸ ਦੇ ਨਾਲ ਹੀ ਸਰਕਾਰ ਦੇ ਇਸ ਫੈਸਲੇ ਦਾ ਕਈ ਠੇਕੇਦਾਰਾਂ ਨੇ ਵਿਰੋਧ ਕੀਤਾ ਹੈ। ਇਸ ਕਾਰਨ ਕਈ ਥਾਵਾਂ ‘ਤੇ ਠੇਕੇ ਨਹੀਂ ਖੁੱਲ੍ਹਣਗੇ।
ਡਿਲੀਵਰੀ ਦੀ ਪੂਰੀ ਡਿਟੇਲ-
5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ :
ਠੇਕੇਦਾਰਾਂ ਦੇ ਨੰਬਰ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹਿਆਂ ‘ਚ ਮੁਹੱਈਆ ਕਰਵਾਏ ਜਾਣਗੇ, ਜਿਸ ‘ਤੇ ਉਹ ਆਰਡਰ ਦੇ ਸਕਣਗੇ। ਇਹ ਨੰਬਰ ਸਾਰੇ ਠੇਕੇ ਦੇ ਬਾਹਰ ਵੀ ਲਿਖੇ ਜਾਣਗੇ। ਇਕ ਵਾਰ ‘ਚ 5 ਤੋਂ ਵੱਧ ਵਿਅਕਤੀ ਠੇਕੇ ਬਾਹਰ ਇਕੱਠੇ ਨਹੀਂ ਹੋ ਸਕਣਗੇ।
ਦੋ ਕਰਮਚਾਰੀ ਕਰਨਗੇ ਡਿਲੀਵਰੀ:
ਹਰ ਠੇਕੇਦਾਰ ਦੇ ਦੋ ਕਰਮਚਾਰੀ ਸ਼ਰਾਬ ਦੀ ਡਿਲੀਵਰੀ ਕਰਨਗੇ। ਇਸ ਦੇ ਲਈ ਉਸ ਦਾ ਕਰਫਿਊ ਪਾਸ ਤੇ ਆਈਕਾਰਡ ਆਬਕਾਰੀ ਅਤੇ ਕਰ ਵਿਭਾਗ ਜਾਰੀ ਕਰਨਗੇ।
ਹੁਣ ਘਰੋਂ ਨਿਕਲਣਾ ਹੋਇਆ ਹੋਰ ਵੀ ਔਖਾ, ਨਾ ਮੰਨੀਆਂ ਇਹ ਗੱਲਾਂ ਤਾਂ 50 ਹਜ਼ਾਰ ਤੱਕ ਜੁਰਮਾਨਾ
ਠੇਕੇਦਾਰਾਂ ਨੂੰ ਰੱਖਣੇ ਪੈਣਗੇ ਰਿਕਾਰਡ:
ਸਾਰੇ ਠੇਕੇਦਾਰਾਂ ਨੂੰ ਦਿੱਤੀ ਗਈ ਸ਼ਰਾਬ ਦਾ ਰਿਕਾਰਡ ਰੱਖਣਾ ਪਏਗਾ, ਜੇਕਰ ਗੜਬੜੀ ਪਾਈ ਗਈ ਤਾਂ ਠੇਕੇਦਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੇਸੀ ਦੀ ਨਹੀਂ ਹੋਮ ਡਿਲੀਵਰੀ:
ਹੋਮ ਡਿਲਿਵਰੀ ਸਿਰਫ ਇੰਗਲਿਸ਼ ਸ਼ਰਾਬ ਦੀ ਹੋਵੇਗੀ। ਦੇਸੀ ਸ਼ਰਾਬ ਦੀ ਹੋਮ ਡਿਲੀਵਰੀ ਸੰਭਵ ਨਹੀਂ ਹੋਵੇਗੀ। ਦੇਸੀ ਸ਼ਰਾਬ ਤਾਂ ਹੀ ਮਿਲੇਗੀ ਜਦੋਂ ਠੇਕੇ ਖੁੱਲ੍ਹਣਗੇ।
ਗੁਰਦੁਆਰੇ ਜਾ ਰਹੀਆਂ ਔਰਤਾਂ 'ਤੇ ਚੜ੍ਹਿਆ ਟਰੱਕ, 3 ਦੀ ਮੌਕੇ 'ਤੇ ਹੀ ਮੌਤ
ਫਲਾਇੰਗ ਸਕੁਐਡ ਰੱਖੇਗੀ ਨਜ਼ਰ:
ਆਬਕਾਰੀ ਵਿਭਾਗ ਨੇ ਹੋਮ ਡਿਲਿਵਰੀ 'ਤੇ ਨਜ਼ਰ ਰੱਖਣ ਲਈ ਫਲਾਇੰਗ ਸਕੁਐਡ ਬਣਾਈ ਹੈ ਜੋ ਵੀ ਨਿਯਮਾਂ ਦੇ ਵਿਰੁੱਧ ਕੰਮ ਕਰਦਾ ਹੈ, ਉਸ ਲਈ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਕੈਪਟਨ ਨੇ ਦਿੱਤੀ ਕਰਫਿਊ ‘ਚ ਵੱਡੀ ਢਿੱਲ, ਹੁਣ ਇਸ ਸਮੇਂ ਵੀ ਜਾ ਸਕਦੇ ਹੋ ਬਜ਼ਾਰ, ਸ਼ਰਾਬ ਦੀ ਹੋਮ ਡਿਲੀਵਰੀ ਵੀ ਅੱਜ ਤੋਂ ਸ਼ੁਰੂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਾਣੋ ਕਿਵੇਂ ਹੋਏਗੀ ਸ਼ਰਾਬ ਦੀ ਹੋਮ ਡਿਲੀਵਰੀ? ਸਰਕਾਰ ਨੇ ਤੈਅ ਕੀਤੇ ਨਿਯਮ
ਏਬੀਪੀ ਸਾਂਝਾ
Updated at:
07 May 2020 01:37 PM (IST)
ਪ੍ਰਸ਼ਾਸਨ ਵੱਲੋਂ ਦਿੱਤੇ ਗਏ ਠੇਕੇਦਾਰਾਂ ਦੇ ਨੰਬਰ ‘ਤੇ ਫੋਨ ਕਰਕੇ ਲੋਕ ਸ਼ਰਾਬ ਘਰ ਮੰਗਵਾ ਸਕਣਗੇ। ਇੱਕ ਪਤੇ 'ਤੇ 2 ਲੀਟਰ ਤੋਂ ਵੱਧ ਸ਼ਰਾਬ ਨਹੀਂ ਦਿੱਤੀ ਜਾਏਗੀ। ਕੋਈ ਵੀ ਠੇਕੇਦਾਰ ਐਮਆਰਪੀ ਤੋਂ ਵੱਧ ਸ਼ਰਾਬ ਨਹੀਂ ਵੇਚੇਗਾ। ਹਾਲਾਂਕਿ, ਅਜੇ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਠੇਕੇਦਾਰ ਕਿੰਨੀ ਸਪਲਾਈ ਇਕੱਠੇ ਲਿਜਾ ਸਕਣਗੇ।
ਪੁਰਾਣੀ ਤਸਵੀਰ
- - - - - - - - - Advertisement - - - - - - - - -