ਦਸੂਹਾ: ਦਾਣਾ ਮੰਡੀ 'ਚ ਸਥਿਤ ਕਾਰ ਬਾਜ਼ਾਰ ਦੇ ਮਾਲਕ ਪਰਮਜੀਤ ਸਿੰਘ ਸੈਣੀ ਦਾ ਦੋ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਕਾਰ ਬਾਜ਼ਾਰ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।
ਸੀਸੀਟੀਵੀ 'ਚ ਦੋ ਵਿਅਕਤੀਆਂ ਨੇ ਮੂੰਹ ਬੰਨ੍ਹੇ ਹੋਏ ਸੀ, ਜੋ ਕਾਰ ਬਾਜ਼ਾਰ ਦੇ ਅੰਦਰ ਦਾਖਲ ਹੋਏ ਤੇ ਕਾਰ ਬਾਜ਼ਾਰ ਦੇ ਮਾਲਕ ਨਾਲ ਗੱਲਬਾਤ ਕਰਨ ਲੱਗ ਪਏ। ਇਸ ਦੌਰਾਨ ਜਿਵੇਂ ਹੀ ਕਾਰ ਬਾਜ਼ਾਰ ਦੇ ਮਾਲਕ ਪਰਮਜੀਤ ਸਿੰਘ ਸੈਣੀ ਆਪਣੇ ਕੈਬਿਨ ਦੇ ਅੰਦਰ ਦਾਖਲ ਹੋਏ ਤਾਂ ਦੋਵੇਂ ਨੌਜਵਾਨ ਵੀ ਕੈਬਿਨ 'ਚ ਦਾਖਲ ਹੋ ਗਏ। ਉਹ ਪਰਮਜੀਤ ਸੈਣੀ ਨਾਲ ਹੱਥੋਪਾਈ ਕਰਨ ਲੱਗ ਪਏ।
ਪੰਜਾਬ ਬੋਰਡ 12ਵੀਂ ਦਾ ਰਿਜ਼ਲਟ ਜਾਰੀ, pseb.ac.in. 'ਤੇ ਕਲਿਕ ਕਰਕੇ ਕਰੋ ਚੈੱਕ
ਇਸ ਵਾਰਦਾਤ 'ਚ ਪਰਮਜੀਤ ਸਿੰਘ ਸੈਣੀ ਪਿਸਤੌਲ ਦੀ ਗੋਲੀ ਨਾਲ ਗੰਭੀਰ ਜ਼ਖਮੀ ਹੋ ਗਏ। ਪਰਮਜੀਤ ਨੂੰ ਦਸੂਹਾ ਸਿਵਲ ਹਸਪਤਾਲ ਵਿੱਚ ਪੁਲਿਸ ਵੱਲੋਂ ਦਾਖਿਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਭਾਲੂ ਨੇ ਸੈਲਫੀ ਲੈ ਰਹੀ ਕੁੜੀ ਨਾਲ ਕੀਤਾ ਕੁਝ ਅਜਿਹਾ, ਜਿਸ ਨਾਲ ਮੱਚ ਗਈ ਸਨਸਨੀ, ਦੇਖੋ ਹੈਰਾਨ ਕਰਨ ਵਾਲਾ ਵੀਡੀਓ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਾਰ ਬਾਜ਼ਾਰ ਦੇ ਮਾਲਕ ਨੂੰ ਗੋਲੀਆਂ ਨਾਲ ਭੁੰਨਿਆ
ਏਬੀਪੀ ਸਾਂਝਾ
Updated at:
21 Jul 2020 11:27 AM (IST)
ਦਾਣਾ ਮੰਡੀ 'ਚ ਸਥਿਤ ਕਾਰ ਬਾਜ਼ਾਰ ਦੇ ਮਾਲਕ ਪਰਮਜੀਤ ਸਿੰਘ ਸੈਣੀ ਦਾ ਦੋ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਕਾਰ ਬਾਜ਼ਾਰ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -