ਬਗੈਰ ਮਾਸਕ ਕੁੱਤੇ ਨੂੰ ਘੁੰਮਾਉਣ ਆਏ ਬਿਜਨੈੱਸਮੈਨ ਖਿਲਾਫ ਕੇਸ
ਏਬੀਪੀ ਸਾਂਝਾ | 13 Apr 2020 01:15 PM (IST)
ਕੋਰੋਨਾਵਾਇਰਸ ਦੀ ਮਾਰ ਪੰਜਾਬ ‘ਚ ਵਧਦੀ ਜਾ ਰਹੀ ਹੈ। ਇਸ ਦੇ ਕਹਿਰ ਕਰਕੇ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇੱਕ ਪਾਸੇ ਤਾਂ ਸੂਬੇ ‘ਚ ਕਰਫਿਊ ਦੀ ਮਿਆਦ ਵਧਾ ਕੇ ਇੱਕ ਮਈ ਤਕ ਕਰ ਦਿੱਤੀ ਗਈ ਹੈ।
ਸੰਕੇਤਕ ਤਸਵੀਰ
ਚੰਡੀਗੜ੍ਹ: ਕੋਰੋਨਾਵਾਇਰਸ ਦੀ ਮਾਰ ਪੰਜਾਬ ‘ਚ ਵਧਦੀ ਜਾ ਰਹੀ ਹੈ। ਇਸ ਦੇ ਕਹਿਰ ਕਰਕੇ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇੱਕ ਪਾਸੇ ਤਾਂ ਸੂਬੇ ‘ਚ ਕਰਫਿਊ ਦੀ ਮਿਆਦ ਵਧਾ ਕੇ ਇੱਕ ਮਈ ਤਕ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਲੋਕਾਂ ਨੂੰ ਜਨਤਕ ਥਾਂਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਸਖ਼ਤੀ ਦੌਰਾਨ ਚੰਡੀਗੜ੍ਹ ਪੁਲਿਸ ਨੇ ਇੱਕ ਵਿਅਕਤੀ ਬਗੈਰ ਮਾਸਕ ਸੈਰ ਕਰਦੇ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕੁੱਤੇ ਨੂੰ ਵੀ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਨੇ ਕੁੱਤੇ ਦੇ ਮਾਲਕ ਨੂੰ ਮਾਸਕ ਮੁਹੱਈਆ ਕਰਵਾ ਕੇ ਐਫਆਈਆਰ ਦਰਜ ਕੀਤੀ ਹੈ। ਇਹ ਬਗੈਰ ਮਾਸਕ ਪਾਰਕ ‘ਚ ਕੁੱਤਾ ਘੁੰਮਾਉਣ ਦੀ ਚੰਡੀਗੜ੍ਹ ‘ਚ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਮੁਲਜ਼ਮ ਕਾਰੋਬਾਰੀ ਹੈ। ਗ੍ਰਹਿ ਮੰਤਰਾਲਾ ਵੱਲੋਂ ਚੰਡੀਗੜ੍ਹ ‘ਚ ਸਵੇਰ ਦੀ ਸੈਰ ‘ਤੇ ਪਾਬੰਦੀ ਨਾ ਹੋਣ ਕਾਰਨ ਪੁਲਿਸ ਨਾਰਾਜ਼ ਹੈ ਤੇ ਚੰਡੀਗੜ੍ਹ ਪੁਲਿਸ ਸਵੇਰ ਤੋਂ ਹੀ ਸੜਕਾਂ 'ਤੇ ਉੱਤਰ ਆਈ ਹੈ।