ਕੈਥਲ: ਹਰਿਆਣਾ ਦੇ ਢਾਂਡ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ 30 ਸਾਲਾ ਅਸ਼ਵਨੀ ਨਾਮਕ ਸ਼ਖ਼ਸ ਦਿੱਲੀ ਤੋਂ ਆਇਆ ਸੀ। ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਆਈਸੋਲੇਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸੀ ਪਰ ਉਹ ਆਪਣੇ ਆਈਸੋਲੇਸ਼ਨ ਪੀਰੀਅਡ ‘ਚ ਘਰੋਂ ਬਾਹਰ ਨਿਕਲ ਕੇ ਨਾਈ ਕੋਲ ਵਾਲ ਕਟਵਾਉਣ ਲਈ ਗਿਆ।
ਇੰਨਾ ਹੀ ਨਹੀਂ ਉਹ ਆਪਣੇ ਸਾਲੇ ਨੂੰ ਵੀ ਮਿਲਣ ਲਈ ਗਿਆ। ਮੈਡੀਕਲ ਅਧਿਕਾਰੀ ਰੌਕੀ ਸ਼ਰਮਾ ਦੀ ਸ਼ਿਕਾਇਤ ‘ਤੇ ਅਸ਼ਵਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਕੁਵਾਰੰਟੀਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਬਿਨ੍ਹਾਂ ਇਜਾਜ਼ਤ ਘਰੋਂ ਬਾਹਰ ਨਿਕਲਣ ਤੇ ਥਾਂ-ਥਾਂ ਘੁੰਮ ਕੇ ਕੋਰੋਨਾ ਫੈਲਾਉਣ ਦੇ ਇਲਜ਼ਾਮ ਲੱਗੇ ਹਨ।
ਯੋਗੀ ਦੇ ਮੰਤਰੀ ਦਾ ਵਿਵਾਦਿਤ ਬਿਆਨ, ਕਿਹਾ- ਮਜ਼ਦੂਰ ਖੇਤਾਂ ‘ਚੋਂ ਚੋਰ-ਡਾਕੂਆਂ ਵਾਂਗ ਭੱਜ ਰਹੇ ਹਨ
ਪੁਲਿਸ ਵੱਲੋਂ ਮੈਡੀਕਲ ਅਧਿਕਾਰੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਈਜੀ ਨੇ ਦੱਸਿਆ ਕਿ ਦਿੱਲੀ ਤੋਂ ਆਉਣ ਤੋਂ ਬਾਅਦ ਇਸ ਦੀ ਕੋਰੋਨਾ ਜਾਂਚ ਕਰਵਾਈ ਗਈ ਸੀ, ਜਿਸ ‘ਚ ਪੌਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਉਸ ਸਮੇਤ 11 ਲੋਕਾਂ ਨੂੰ ਕੁਵਾਰੰਟੀਨ ਕੀਤਾ ਗਿਆ ਸੀ।
MP ‘ਚ ਰੋਟੀ ਮੰਗ ਰਹੇ ਪਰਵਾਸੀ ਮਜ਼ਦੂਰਾਂ ‘ਤੇ ਪੁਲਿਸ ਦਾ ਲਾਠੀਚਾਰਜ, ਹਰਿਆਣਾ ‘ਚ ਵੀ ਦੌੜਾ-ਦੌੜਾ ਕੇ ਕੁੱਟਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ 'ਤੇ ਬੰਦੇ ਨੇ ਸ਼ਰਮੇਆਮ ਕੀਤਾ ਇਹ ਕਾਰਾ, ਹੁਣ ਪੁਲਿਸ ਵੱਲੋਂ ਕੇਸ ਦਰਜ
ਏਬੀਪੀ ਸਾਂਝਾ
Updated at:
17 May 2020 10:23 AM (IST)
ਹਰਿਆਣਾ ਦੇ ਢਾਂਡ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ 30 ਸਾਲਾ ਅਸ਼ਵਨੀ ਨਾਮਕ ਸ਼ਖ਼ਸ ਦਿੱਲੀ ਤੋਂ ਆਇਆ ਸੀ। ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਆਈਸੋਲੇਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸੀ ਪਰ ਉਹ ਆਪਣੇ ਆਈਸੋਲੇਸ਼ਨ ਪੀਰੀਅਡ ‘ਚ ਘਰੋਂ ਬਾਹਰ ਨਿਕਲ ਕੇ ਨਾਈ ਕੋਲ ਵਾਲ ਕਟਵਾਉਣ ਲਈ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -