ਲੁਧਿਆਣਾ/ਪਠਾਨਕੋਟ: ਅਕਸਰ ਪੇਪਰਾਂ ਦੌਰਾਨ ਬੱਚਿਆਂ ਵਲੋਂ ਨਕਲ ਮਾਰਨ ਤੇ ਪੇਪਰਾਂ 'ਚ ਪਰਚੀ ਲੈ ਕੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੂੰ ਪਰਚੀ ਬਣਾਉਂਦੇ ਕਾਬੂ ਕੀਤਾ ਹੈ। ਅਧਿਆਪਕ 8ਵੀਂ ਦੇ ਪੇਪਰ ਸਬੰਧੀ ਪਰਚੀ ਬਣਾ ਰਿਹਾ ਸੀ। ਸੁਜਾਨਪੁਰ ਪੁਲਿਸ ਵਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਸ਼ਾਮ ਦੇ ਸੈਸ਼ਨ 'ਚ 12ਵੀਂ ਦੀ ਪਰੀਖਿਆ ਦੌਰਾਨ ਨਕਲ ਦੇ 4 ਮਾਮਲੇ ਸੰਗਰੂਰ ਤੇ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ ਹਨ। 12ਵੀਂ ਦੇ ਵਿਸ਼ੇ ਅੰਗਰੇਜ਼ੀ ਦੀ ਪਰੀਖਿਆ ਦੌਰਾਨ ਸੁਨਾਮ ਦੇ ਸ਼ਹੀਦ ਉਧਮ ਸਿੰਘ ਸਰਕਾਰੀ ਕਾਲੇਜ 'ਚ ਸਥਿਤ 2 ਪਰੀਖਿਆ ਕੇਂਦਰਾਂ 'ਚ 3 ਵਿਦਿਆਰਥੀ ਨਕਲ ਕਰਦੇ ਫੜੇ ਗਏ।
ਇਨ੍ਹਾਂ 'ਚ ਇੱਕ ਵਿਦਿਆਰਥਣ ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸੁਨਾਮ 'ਚ ਵੀ ਇੱਕ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ। ਨਕਲ ਦਾ 5ਵਾਂ ਕੇਸ ਮਲੋਟ ਸਥਿਤ ਐਮ.ਆਰ. ਓਸਵਿਨ ਹਾਈ ਸਕੂਲ ਪਰੀਖਿਆ ਕੇਂਦਰ 'ਚ ਫੜਿਆ ਗਿਆ ਹੈ।
ਇਹ ਵੀ ਪੜ੍ਹੋ:
ਪੰਜਾਬ ਸਰਕਾਰ ਦਾ ਵੱਡਾ ਫੈਸਲਾ, 2020 ਲਈ ਪੰਜਾਬ ਪਟਵਾਰੀ ਭਰਤੀ ਸ਼ੁਰੂ, ਪੜ੍ਹੋ ਸਾਰੀ ਜਾਣਕਾਰੀ
ਚੰਡੀਗੜ੍ਹ ਬਾਰਸ਼ ਨੇ ਵਧਾਈ ਠੰਢ ਨਾਲ ਹੀ ਸੜਕਾਂ 'ਤੇ ਲੱਗਿਆ ਭਾਰੀ ਜਾਮ, ਲੋਕ ਪ੍ਰੇਸ਼ਾਨ
ਪੇਪਰਾਂ 'ਚ ਪਰਚੀ ਬਣਾਉਂਦਾ ਅਧਿਆਪਕ ਕਾਬੂ
ਏਬੀਪੀ ਸਾਂਝਾ
Updated at:
07 Mar 2020 03:49 PM (IST)
ਅਕਸਰ ਪੇਪਰਾਂ ਦੌਰਾਨ ਬੱਚਿਆਂ ਵਲੋਂ ਨਕਲ ਮਾਰਨ ਤੇ ਪੇਪਰਾਂ 'ਚ ਪਰਚੀ ਲੈ ਕੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੂੰ ਪਰਚੀ ਬਣਾਉਂਦੇ ਕਾਬੂ ਕੀਤਾ ਹੈ।
- - - - - - - - - Advertisement - - - - - - - - -