ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਆਗੂ ਸਨੀ ਕੈਂਥ ਨਾਲ ਹੋਈ ਬੀਤੇ ਦਿਨੀਂ ਕੁੱਟਮਾਰ ਦੇ ਮਾਮਲੇ ਵਿੱਚ ਸਿਮਰਜੀਤ ਬੈਂਸ, ਬਲਵਿੰਦਰ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣਾ ਹੁਣ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ। ਕਿਉਂਕਿ ਲੁਧਿਆਣਾ ਪੁਲਿਸ ਵੱਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ, ਉਨ੍ਹਾਂ ਦੇ ਭਰਾ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਸਣੇ 30 'ਤੇ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ।

ਇੰਨਾ ਹੀ ਨਹੀਂ ਕਮਿਸ਼ਨਰ ਦਫ਼ਤਰ ਦੇ 6 ਪੁਲਿਸ ਮੁਲਾਜ਼ਮ ਉਸ ਦਿਨ ਧਰਨੇ ਦੌਰਾਨ ਡਿਊਟੀ ਦੇ ਰਹੇ ਸੀ, ਦੇਪੌਜ਼ੇਟਿਵ ਆਉਣ ਤੋਂ ਬਾਅਦ ਹੁਣ ਐਫ਼ ਆਈ ਆਰ ਵਿੱਚ ਦਰਜ ਸਾਰੇ ਹੀ ਲੋਕਾਂ ਨੂੰ ਕੋਰੋਨਾ ਟੈਸਟ ਵੀ ਕਰਵਾਉਣਾ ਪਵੇਗਾ, ਸਿਮਰਜੀਤ ਬੈਂਸ ਬਲਵਿੰਦਰ ਬੈਂਸ ਸਣੇ 30 ਲੋਕ ਇਨਸਾਫ ਪਾਰਟੀ ਦੇ ਆਗੂਆਂ ਦੇ ਐਫ ਆਈ ਆਰ ਵਿੱਚ ਨਾਂ ਹਨ।


ਪੁਲਿਸ ਦਾ ਕਹਿਣਾ ਹੈ ਕਿ ਕਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਰਕੇ ਬੈਂਸ ਅਤੇ ਉਸ ਦੇ ਸਮਰਥਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਸਣੇ 32 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਡਿਜ਼ਾਸਟਰ ਮੈਨੇਜਮੈਂਟ 2005, 57 ਨਾਲ ਆਈ ਪੀ ਸੀ 188 ਅਤੇ 269 ਧਰਾਵਾਂ ਦੀ ਵਰਤੋਂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਬੈਂਸ ਭਰਾ ਸਣੇ ਜੋ ਮੁੱਖ ਲੋਕ ਸ਼ਾਮਲ ਸੀ ਸਾਰਿਆਂ ਦੇ ਨਾਂ ਐਫ ਆਈ ਆਰ ਵਿੱਚ ਦਰਜ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਨੂੰ ਹੁਣ ਕਰੋਨਾ ਟੈਸਟ 2 ਦਿਨ 'ਚ ਕਰਵਾਉਣਾ ਹੋਵੇਗਾ ਨਹੀਂ ਤਾਂ ਪੁਲਿਸ ਜਬਰੀ ਇਨ੍ਹਾਂ ਦਾ ਟੈਸਟ ਕਰਵਾਏਗੀ ਕਿਉਂਕਿ 6 ਪੁਲਿਸ ਮੁਲਾਜ਼ਮ ਉਥੇ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।