ਚੰਡੀਗੜ੍ਹ: ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਭਾਰਤ 'ਚ ਵੀ ਦਸਤਕ ਦੇਣ ਲੱਗਿਆ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਕੁਝ ਸ਼ੱਕੀ ਮਰੀਜ਼ਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਇਸ ਨਾਲ ਸਬੰਧਤ ਹੁਣ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਸ਼ੱਕੀਆਂ ਦੀ ਗਿਣਤੀ 16 ਹੋ ਗਈ ਹੈ ਪਰ ਅਜੇ ਤਕ ਕਿਸੇ ਨੂੰ ਵੀ ਇਹ ਵਾਇਰਸ ਹੈ, ਇਸ ਦੀ ਪੁਸ਼ਟੀ ਨਹੀਂ ਹੋਈ।


ਹਾਲ ਹੀ 'ਚ ਅੰਮ੍ਰਿਤਸਰ 'ਚ ਮਰੇ ਬੱਚੇ ਦੀ ਰਿਪੋਰਟ ਵੀ ਪੁਣੇ ਤੋਂ ਆ ਗਈ ਹੈ ਜਿਸ 'ਚ ਸਾਫ ਹੋ ਗਿਆ ਹੈ ਕਿ ਬੱਚੇ ਨੂੰ ਸਵਾਈਨ ਫਲੂ ਸੀ। ਇਸ ਦੇ ਨਾਲ ਹੀ ਸੂਬੇ ਸਾਰੇ ਏਅਰਪੋਰਟਸ 'ਤੇ ਅਲਰਟ ਜਾਰੀ ਹੈ। ਚੀਨ ਤੋਂ ਆਉਣ ਵਾਲੇ ਕਿਸੇ ਵੀ ਸ਼ੱਕੀ ਨੂੰ ਆਈਸੋਲੇਟੇਡ ਕੀਤਾ ਜਾ ਰਿਹਾ ਹੈ ਤੇ ਸਖ਼ਤ ਨਿਗਰਾਨੀ 'ਚ ਰੱਖੀਆ ਜਾ ਰਿਹਾ ਹੈ।

ਦੱਸ ਦਈਏ ਕਿ ਪੀਜੀਆਈ, ਪੋਰਟੀਜ਼ ਜਿਹੇ ਕਈ ਹਸਪਤਾਲਾਂ 'ਚ ਸ਼ੱਕੀ ਮਰੀਜ਼ਾਂ ਨੂੰ ਰੱਖੀਆ ਗਿਆ ਹੈ। ਜਿਨ੍ਹਾਂ ਦੇ ਸੈਂਪਲ ਟੈਸਟ ਪੁਣੇ ਭੇਜੇ ਗਏ ਹਨ ਪਰ ਅਜੇ ਤਕ ਕਿਸੇ ਨੂੰ ਵੀ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਹੈ।