ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( Captain Amarinder Singh) ਨੇ ਅੱਜ ਰਾਜ ਭਰ ਦੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (PSPCL) ਨੂੰ ਅੱਠ ਮਈ ਤੋਂ ਖੁਲ ਰਹੇ ਹਨ। ਦੱਸ ਦਈਏ ਕਿ ਸਾਰੇ ਪੰਜਾਬ ‘ਚ ਸਵੇਰੇ ਨੌ ਵਜੇ ਤੋਂ ਦੁਪਹਿਰ ਦੋ ਵਜੇ 515 ਕੈਸ਼ ਕੁਲੈਕਸ਼ਨ (cash counters) ਸੈਂਟਰ ਖੁੱਲ੍ਹ ਰਹੇ ਹਨ। ਇਨ੍ਹਾਂ ‘ਚ ਖਪਤਕਾਰਾਂ ਦੇ ਬਿੱਲਾਂ ਜਮ੍ਹਾ ਕਰਵਾਉਣ ਲਈ ਚਲਾਉਣ ਦੇ ਆਦੇਸ਼ ਦਿੱਤੇ। ਸਿਹਤ ਸੁਰੱਖਿਆ ਦੇ ਉਪਾਵਾਂ ਦੀ ਪਾਲਣਾ ਕਰਨ ਦੇ ਸਖ਼ਤ  ਹੁਕਮ ਦਿੱਤੇ ਗਏ ਹਨ।


ਮੀਟਰ ਰੀਡਿੰਗ ਜੋ ਪਹਿਲਾਂ ਲੌਕਡਾਊਨ ਕਾਰਨ ਬੰਦ ਕੀਤੀ ਗਈ ਸੀ, ਅਸਲ ਖਪਤ ਮੁਤਾਬਕ ਸਹੀ ਬਿਲਿੰਗ ਨੂੰ ਯਕੀਨੀ ਬਣਾਉਣ ਲਈ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਬਿਲਿੰਗ ਸ਼ਿਕਾਇਤਾਂ ਦੀ ਗਿਣਤੀ ਘਟਾਉਣ ‘ਚ ਮਦਦ ਕਰੇਗਾ। ਸਾਰੇ ਮੀਟਰ ਰੀਡਰਾਂ ਨੂੰ ਮਾਸਕ ਅਤੇ ਦਸਤਾਨੇ ਪਹਿਨਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਕਿਹਾ ਜਾਵੇਗਾ।

ਪੀਐਸਪੀਸੀਐਲ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੁਗਤਾਨ ਦੇ ਡਿਜੀਟਲ ਸਾਧਨ ਦੀ ਵਰਤੋਂ ਨੂੰ ਤਰਜੀਹ ਦੇਣ ਅਤੇ ਸਿਰਫ ਜੇ ਜਰੂਰੀ ਹੋਵੇ ਤਾਂ ਨਕਦ ਇਕੱਠੀ ਕਰਨ ਵਾਲੇ ਕੈਸ਼ ਕਾਉਂਟਰਾਂ ਤੇ ਸਹੀ ਸਮਾਜਕ ਦੂਰੀਆਂ ਕਾਇਮ ਰੱਖਣ। ਖਪਤਕਾਰਾਂ ਨੂੰ ਬਿਲਿੰਗ / ਮੀਟਰਿੰਗ ਅਤੇ ਸਪਲਾਈ ਸੰਬੰਧੀ ਸ਼ਿਕਾਇਤਾਂ ਦਰਜ ਕਰਨ ਲਈ 1912 ਜਾਂ ਪੀਐਸਪੀਸੀਐਲ ਮੋਬਾਈਲ ਐਪ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਪਰੋਕਤ ਕੰਮਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਸਮਾਜਕ ਦੂਰੀ ਬਣਾਈ ਰੱਖਣ ਲਈ ਪੀਐਸਪੀਸੀਐਲ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕੀਤੀ ਜਾਵੇ ਤਾਂ ਜੋ ਗਰਮੀਆਂ ਦੇ ਮੌਸਮ ਦੌਰਾਨ ਸੂਬੇ ਦੇ ਖਪਤਕਾਰਾਂ ਨੂੰ ਭਰੋਸੇਯੋਗ ਸਪਲਾਈ ਯਕੀਨੀ ਬਣਾਈ ਜਾ ਸਕੇ।