ਮੁੰਬਈ: ਕੋਰੋਨਾ ਸੰਕਟ ਦੌਰਾਨ ਹੈਂਡ ਸੈਨੀਟਾਈਜ਼ਰ ਹਰੇਕ ਵਿਅਕਤੀ ਦੀ ਜ਼ਰੂਰਤ ਬਣ ਚੁੱਕਾ ਹੈ। ਬਹੁਤੇ ਲੋਕ ਘਰ ਦੇ ਅੰਦਰ ਤੇ ਬਾਹਰ ਸੈਨੀਟਾਈਜ਼ਰ ਦੀ ਬੋਤਲ ਜ਼ਰੂਰ ਰੱਖਣ ਲੱਗ ਪਏ ਹਨ ਪਰ ਇਹੋ ਸੈਨੀਟਾਈਜ਼ਰ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ; ਅਜਿਹਾ ਸ਼ਾਇਦ ਕਿਸੇ ਨੇ ਹੀ ਸੋਚਿਆ ਹੋਵੇ ਪਰ ਇਹ ਸੱਚ ਹੈ।


ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੇ ਪਿੰਡ ਬੋਰਵੜੇ ਦੀ ਇੱਕ ਔਰਤ ਸੁਨੀਤਾ ਕਾਸ਼ਿਦ ਨੇ ਘਰ ਦਾ ਕੂੜਾ-ਕਰਕਟ ਸਾੜਨ ਲਈ ਬਾਹਰ ਇਕੱਠਾ ਕੀਤਾ ਸੀ ਗ਼ਲਤੀ ਨਾਲ ਸੈਨੀਟਾਈਜ਼ਰ ਦੀ ਇੱਕ ਬੋਤਲ ਵੀ ਉਸ ਕੂੜੇ ’ਚ ਚਲੀ ਗਈ; ਜਿਸ ਉੱਤੇ ਕਿਸੇ ਦਾ ਵੀ ਧਿਆਨ ਨਾ ਗਿਆ।

ਮਹਿਮਾਨਾਂ ਤੋਂ ਮਨਪਸੰਦ ਤੋਹਫ਼ੇ ਨਾ ਮਿਲੇ, ਤਾਂ ਲਾੜੀ ਨੇ ਵਿਆਹ ਹੀ ਕਰ ਦਿੱਤਾ ਰੱਦ

ਜਦੋਂ ਸੁਨੀਤਾ ਨੇ ਉਹ ਕੂੜਾ ਸਾੜਨ ਲਈ ਅੱਗ ਲਾਈ, ਤਾਂ ਸੈਨੀਟਾਈਜ਼ਰ ਕਾਰਨ ਇੰਨੀ ਤੇਜ਼ੀ ਨਾਲ ਧਮਾਕਾ ਹੋਇਆ ਕਿ ਉਸ ਦਾ 80 ਫ਼ੀ ਸਦੀ ਸਰੀਰ ਸੜ ਗਿਆ। ਇਹ ਘਟਨਾ ਪਿਛਲੇ ਵਰ੍ਹੇ 27 ਦਸੰਬਰ ਦੀ ਹੈ। ਉਹ ਤਦ ਤੋਂ ਹੀ ਹਸਪਤਾਲ ’ਚ ਜ਼ੇਰੇ ਇਲਾਜ ਸੀ।

ਅੱਜ ਉਸ ਦੀ ਮੌਤ ਹੋ ਗਈ ਹੈ। ਮਾਹਿਰਾਂ ਮੁਤਾਬਕ ਸੈਨੀਟਾਈਜ਼ਰ ਵਿੱਚ ਰਸਾਇਣ ਹੁੰਦਾ ਹੈ, ਜੋ ਅਜਿਹੀਆਂ ਘਾਤਕ ਘਟਨਾਵਾਂ ਦਾ ਕਾਰਣ ਬਣ ਸਕਦਾ ਹੈ। ਇਸੇ ਲਈ ਸੈਨੀਟਾਈਜ਼ਰ ਦੀ ਬੋਤਲ ਨੂੰ ਬਹੁਤ ਸਾਵਧਾਨੀ ਨਾਲ ਅਜਿਹੀ ਥਾਂ ਉੱਤੇ ਰੱਖਣਾ ਚਾਹੀਦਾ ਹੈ, ਜਿੱਥੇ ਉਸ ਨੂੰ ਸੇਕ ਜਾਂ ਅੱਗ ਲੱਗਣ ਦਾ ਕੋਈ ਖ਼ਤਰਾ ਨਾ ਹੋਵੇ। ਇਸੇ ਲਈ ਸੈਨੀਟਾਈਜ਼ਰ ਦੀ ਬੋਤਲ ਨੂੰ ਕਦੇ ਵੀ ਕੂੜਾਦਾਨ ’ਚ ਨਾ ਸੁੱਟੇ ਕਿਉਂਕਿ ਇਹ ਕਿਸੇ ਹੋਰ ਵਿਅਕਤੀ ਲਈ ਖ਼ਤਰੇ ਦਾ ਸਬੱਬ ਬਣ ਸਕਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ