ਨਵੇਂ ਸਾਲ ਮੌਕੇ ਈ–ਕਾਮਰਸ ਪਲੇਟਫ਼ਾਰਮ ਐਮੇਜ਼ੌਨ ਉੱਤੇ Vivo Y20 ’ਤੇ ਛੋਟ ਦਿੱਤੀ ਜਾ ਰਹੀ ਹੈ। ਐਮੇਜ਼ੌਨ ’ਤੇ ਇਹ ਫ਼ੋਨ ‘ਡੀਲ ਆਫ਼ ਦ ਡੇਅ’ ਪੇਸ਼ਕਸ਼ ਅਧੀਨ ਵੇਚਿਆ ਜਾ ਰਿਹਾ ਹੈ; ਜਿਸ ਨਾਲ ਬੈਂਕਿੰਗ ਡਿਸਕਾਊਂਟ ਨਾਲ ਐਕਸਚੇਂਜ ਆਫ਼ਰ ਤੇ ਨੋ ਕਾਸਟ EMI ਜਿਹੇ ਵਿਕਲਪ ਮਿਲ ਰਹੇ ਹਨ। ਇੰਝ ਤੁਹਾਨੂੰ 4,000 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ ਪਰ ਤੁਹਾਡੇ ਕੋਲ ਸਿਰਫ਼ ਅੱਜ ਸੋਮਵਾਰ ਦੀ ਰਾਤ 12 ਵਜੇ ਤੱਕ ਦਾ ਹੀ ਸਮਾਂ ਹੈ।


ਇਸ ਫ਼ੋਨ ਦੇ 6ਜੀਬੀ ਵਾਲੇ ਵੇਰੀਐਂਟ ਦੀ ਕੀਮਤ 13,990 ਰੁਪਏ ਹੈ, ਜਦ ਕਿ 4 ਜੀਬੀ ਰੈਮ ਵਾਲੇ ਵੇਰੀਐਂਟ ਦੀ ਕੀਮਤ 12,990 ਰੁਪਏ ਹੈ।

ਐਂਡ੍ਰਾਇਡ 10 ਉੱਤੇ ਆਧਾਰਤ ਇਹ ਫ਼ੋਨ Fun Touch OS ਉੱਤੇ ਕੰਮ ਕਰਦਾ ਹੈ; ਜਿਸ ਵਿੱਚ 6.51 ਇੰਚ ਦਾ ਐੱਚਡੀ ਪਲੱਸ ਡਿਸਪਲੇਅ ਤੇ ਰੈਜ਼ੋਲਿਊਸ਼ਨ 1,600 x 720 ਪਿਕਸਲ ਹੈ। ਇਸ ਫ਼ੋਨ ਵਿੱਚ Helio P35 ਪ੍ਰੋਸੈਸਰ, 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਟੋਰੇਜ ਦਿੱਤਾ ਗਿਆ ਹੈ।

ਇਸ ਸਮਾਰਟਫ਼ੋਨ ਦੀ ਬੈਟਰੀ 5,000mAh ਹੈ, ਜੋ ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਹੈਂਡਸੈੱਟ ਵਿੱਚ ਬਲੂਟੁੱਥ 5.0, ਵਾਇਫ਼ਾਇ, ਜੀਪੀਐਸ ਤੇ ਮਾਈਕ੍ਰੋ ਯੂਐਸਬੀ ਪੋਰਟ ਜਿਹੇ ਕੁਨੇਕਟੀਵਿਟੀ ਫ਼ੀਚਰ ਦਿੱਤੇ ਗਏ ਹਨ।

ਜੀਓ ਦੇ ਟਾਵਰਾਂ ਨੂੰ ਤੋੜਨ ਵਾਲਿਆਂ ਖਿਲਾਫ ਹਾਈਕੋਰਟ ਪਹੁੰਚੇ ਅੰਬਾਨੀ, ਕਾਰੋਬਾਰੀ ਵਿਰੋਧੀਆਂ 'ਤੇ ਲਾਏ ਵੱਡੇ ਇਲਜ਼ਾਮ

ਇਸ ਦੇ ਰੀਅਰ ਕੈਮਰੇ ਦਾ ਪ੍ਰਾਇਮਰੀ ਸੈਂਸਰ 13 ਮੈਗਾਪਿਕਸਲ ਦਾ ਹੈ, ਦੂਜਾ 2MP ਦਾ ਬੋਕੇ ਸੈਂਸਰ ਤੇ ਤੀਜਾ 2MP ਦਾ ਮੈਕ੍ਰੋ ਲੈਨਜ਼ ਹੈ। ਸੈਲਫ਼ੀ ਲਈ 8 ਮੈਗਾਪਿਕਸਲ ਦਾ ਕੈਮਰਾ ਹੈ।

5 ਸਾਲ ਦਾ ਰਿਸ਼ਤਾ ਟੁੱਟਣ ਮਗਰੋਂ ਪਹਿਲੀ ਵਾਰ ਛਲਕਿਆ ਅਨੁਸ਼ਾ ਦਾ ਦਰਦ, ਪਿਆਰ 'ਚ ਧੋਖਾ ਤੇ ਝੂਠ ਹੀ ਮਿਲਿਆ

ਇਸ ਫ਼ੋਨ ਦੀ ਟੱਕਰ Redmi 9 Power ਨਾਲ ਹੈ, ਜਿਸ ਦੀ ਕੀਮਤ 10,999 ਰੁਪਏ ਹੈ ਤੇ 128 ਜੀਬੀ ਦੀ ਸਟੋਰੇਜ ਹੈ। ਇਸ ਫ਼ੋਨ ਵਿੱਚ 1080 x 2340 ਪਿਕਸਲ ਰੈਜ਼ੋਲਿਊਸ਼ਨ ਨਾਲ 6.53 ਇੰਚ ਦਾ ਫ਼ੁਲ ਡਿਸਪਲੇਅ ਹੈ। ਇਸ ਦਾ ਮੁੱਖ ਰੀਅਰ ਕੈਮਰਾ 48 ਮੈਗਾਪਿਕਸਲ ਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ