5 ਸਾਲ ਦਾ ਰਿਸ਼ਤਾ ਟੁੱਟਣ ਮਗਰੋਂ ਪਹਿਲੀ ਵਾਰ ਛਲਕਿਆ ਅਨੁਸ਼ਾ ਦਾ ਦਰਦ, ਪਿਆਰ 'ਚ ਧੋਖਾ ਤੇ ਝੂਠ ਹੀ ਮਿਲਿਆ
Download ABP Live App and Watch All Latest Videos
View In Appਅਨੁਸ਼ਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਲੋਕ ਇਸ 'ਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।
ਅਨੁਸ਼ਾ ਨੇ ਅੱਗੇ ਲਿਖਿਆ, 'ਹਾਂ ਮੈਂ ਵੱਡੀ ਹੋ ਗਈ ਹਾਂ ਤੇ ਅੱਗੇ ਵਧਦੀ ਰਹਾਂਗੀ ਤੇ ਸਕਾਰਾਤਮਕ ਚੀਜ਼ਾਂ ਦੇਖਾਂਗੀ। ਮੇਰੀ ਆਖਰੀ ਸਲਾਹ ਇਹ ਹੈ ਕਿ ਪਿਆਰ ਕਈ ਤਰੀਕਿਆਂ ਨਾਲ ਹੁੰਦਾ ਹੈ। ਬੱਸ ਇਸ ਨੂੰ ਤੁਹਾਡੇ 'ਤੇ ਹਾਵੀ ਨਾ ਹੋਣ ਦਿਓ, ਤਾਂ ਜੋ ਤੁਸੀਂ ਆਪਣੇ ਆਪ ਨੂੰ ਨਾ ਗੁਆ ਬੈਠੋ। ਪਿਆਰ ਸਤਿਕਾਰ, ਦਿਆਲੂ ਅਤੇ ਸਭ ਤੋਂ ਵੱਧ ਇਮਾਨਦਾਰ ਹੋਣਾ ਚਾਹੀਦਾ ਹੈ। ਮੈਂ ਇਸ ਦੇ ਲਾਇਕ ਹਾਂ, ਤੁਸੀਂ ਇਸ ਦੇ ਲਾਇਕ ਹੋ। ਸਭ ਤੋਂ ਮਹੱਤਵਪੂਰਨ ਗੱਲ ਇਹ ਸਮਝਣਾ ਹੈ ਕਿ ਅਸੀਂ ਉਸ ਪਿਆਰ ਨੂੰ ਸਵੀਕਾਰਦੇ ਹਾਂ, ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਪਿਆਰ ਦੇ ਹੱਕਦਾਰ ਹਾਂ। ਮੇਰੀ ਪ੍ਰੇਮ ਕਹਾਣੀ ਹੁਣ ਮੇਰੇ ਨਾਲ ਸ਼ੁਰੂ ਹੁੰਦੀ ਹੈ।'
ਅਨੁਸ਼ਾ ਨੇ ਆਪਣੀ ਪੋਸਟ 'ਚ ਲਿਖਿਆ,' ਹਾਂ ਮੈਂ ਲਵ ਸਕੂਲ ਨਾਮ ਦਾ ਇੱਕ ਸ਼ੋਅ ਕੀਤਾ, ਹਾਂ ਮੈਂ ਤੁਹਾਡੀ ਲਵ ਪ੍ਰੋਫੈਸਰ ਸੀ, ਹਾਂ ਮੈਂ ਜੋ ਵੀ ਸਾਂਝਾ ਕੀਤਾ ਤੇ ਜੋ ਸਲਾਹ ਦਿੱਤੀ ਉਹ ਹਮੇਸ਼ਾਂ ਸੱਚੀ ਸੀ ਅਤੇ ਮੇਰੇ ਦਿਲੋਂ ਆਈ। ਹਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਹਾਂ, ਮੈਂ ਉਦੋਂ ਤੱਕ ਨਹੀਂ ਛੱਡਦੀ ਜਦੋਂ ਤਕ ਕੋਸ਼ਿਸ਼ ਕਰਨ ਤੇ ਲੜਨ ਲਈ ਕੁਝ ਨਹੀਂ ਬਚਦਾ। ਹਾਂ, ਮੈਂ ਇੱਕ ਇਨਸਾਨ ਹਾਂ, ਹਾਂ ਮੈਂ ਆਪਣੇ ਆਪ ਨੂੰ ਗੁਆ ਲਿਆ ਹੈ ਤੇ ਮੇਰੇ ਸਵੈ-ਮਾਣ ਨੂੰ ਵੀ। ਹਾਂ, ਮੈਨੂੰ ਧੋਖਾ ਮਿਲਿਆ ਹੈ ਤੇ ਮੇਰੇ ਨਾਲ ਝੂਠ ਬੋਲਿਆ ਗਿਆ। ਮੈਂ ਮਾਫੀ ਦੀ ਉਡੀਕ ਕਰਦੀ ਰਿਹਾ, ਜਿਸ ਲਈ ਉਸ ਨੇ ਕਦੇ ਨਹੀਂ ਕਿਹਾ। ਹਾਂ, ਮੈਂ ਸਿੱਖਿਆ ਕਿ ਸੱਚਮੁੱਚ 'ਚ ਮੈਨੂੰ ਮੁਆਫੀ ਮੰਗਣੀ ਸੀ ਤੇ ਆਪਣੇ ਆਪ ਨੂੰ ਮਾਫ਼ ਕਰਨਾ ਸੀ।'
ਦਰਅਸਲ, ਸਾਲ 2020 'ਚ ਦੋਹਾਂ ਨੇ ਆਪਣੇ ਪੰਜ ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਹੈ। ਹਾਲ ਹੀ ਵਿੱਚ ਅਨੁਸ਼ਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਜ਼ਾਹਰ ਕੀਤਾ ਹੈ। ਇਸ ਲਈ ਅਨੁਸ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਪੋਸਟ ਲਿਖੀ ਹੈ।
ਫੈਨਸ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸੀ ਪਰ ਫਿਰ ਅਚਾਨਕ ਉਨ੍ਹਾਂ ਦੇ ਬ੍ਰੇਕਅੱਪ ਦੀ ਖ਼ਬਰ ਨੇ ਤੁੜ ਫੜ੍ਹ ਲਿਆ ਤੇ ਹੁਣ ਮਹੀਨਿਆਂ ਬਾਅਦ ਅਨੁਸ਼ਾ ਨੇ ਪਹਿਲੀ ਵਾਰ ਆਪਣੀ ਚੁੱਪ ਤੋੜ ਦਿੱਤੀ ਹੈ।
ਮਸ਼ਹੂਰ ਅਦਾਕਾਰਾ ਅਨੁਸ਼ਾ ਦਾਂਡੇਕਰ, ਅਦਾਕਾਰ ਕਰਨ ਕੁੰਦਰਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਸੀ। ਹੁਣ ਉਹ ਪਹਿਲੀ ਵਾਰ ਬ੍ਰੇਕਅੱਪ ਦੇ ਦਰਦ ਨੂੰ ਬਿਆਨ ਕਰਕੇ ਸੁਰਖੀਆਂ ਵਿੱਚ ਆਈ ਹੈ। ਹਰ ਈਵੈਂਟ ਵਿੱਚ ਇੱਕ-ਦੂਜੇ ਨਾਲ ਖੂਬਸੂਰਤ ਅੰਦਾਜ਼ ਵਿੱਚ ਦਿਖਾਈ ਦੇਣ ਵਾਲੇ ਕਰਨ ਤੇ ਅਨੁਸ਼ਾ ਕਈ ਵਾਰ ਛੁੱਟੀਆਂ ਵਿੱਚ ਕੁਆਲਿਟੀ ਟਾਈਮ ਬਿਤਾਉਂਦੇ ਵੇਖੇ ਗਏ।
- - - - - - - - - Advertisement - - - - - - - - -