ਸੀਬੀਐਸਈ ਨੇ ਕਿਹਾ ਹੈ ਕਿ ਇਹ ਤਰੀਕ ਸੰਭਾਵਤ ਹੈ। ਸਹੀ ਤਰੀਕ ਬਾਅਦ ਵਿੱਚ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ। ਸੀਬੀਐਸਈ ਬੋਰਡ ਨੇ ਵਿਹਾਰਕ ਇਮਤਿਹਾਨ ਦੀ ਤਰੀਕ ਦੇ ਨਾਲ ਪ੍ਰੀਖਿਆ ਦੇ ਆਯੋਜਨ ਸੰਬੰਧੀ ਇਕ ਐਸਓਪੀ (ਸਟੈਂਡਰਡ ਆਪਰੇਟਿੰਗ ਪ੍ਰਕਿਰਿਆ) ਵੀ ਜਾਰੀ ਕੀਤੀ ਹੈ। ਸੀਬੀਐਸਈ ਬੋਰਡ ਨੇ ਕਿਹਾ ਕਿ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਲਈ ਵੱਖ-ਵੱਖ ਤਰੀਕਾਂ ਭੇਜੀਆਂ ਜਾਣਗੀਆਂ।
ਕਿਸਾਨਾਂ ਦੀ ਸਹਿਮਤੀ ਮਗਰੋਂ ਰੇਲਵੇ ਵੱਲੋਂ ਪੰਜਾਬ 'ਚ ਰੇਲ ਸੇਵਾ ਬਹਾਲ ਕਰਨ ਨੂੰ ਹਰੀ ਝੰਡੀ
ਬੋਰਡ ਇਕ ਆਬਜ਼ਰਵਰ ਨਿਯੁਕਤ ਕਰੇਗਾ ਜੋ ਵਿਹਾਰਕ ਪ੍ਰੀਖਿਆ ਅਤੇ ਪ੍ਰਾਜੈਕਟ ਮੁਲਾਂਕਣ ਦੀ ਨਿਗਰਾਨੀ ਕਰੇਗਾ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਬੀਐਸਈ ਬੋਰਡ ਪ੍ਰੈਕਟੀਕਲ ਪ੍ਰੀਖਿਆ 'ਚ ਇੰਟਰਨਲ ਅਤੇ ਐਕਸਟਰਨਲ ਦੋਵਾਂ ਪ੍ਰੀਖਿਆਵਾਂ ਲਈ ਐਗਜ਼ਾਮੀਨਰ ਦੀ ਨਿਯੁਕਤੀ ਕਰੇਗਾ। ਇਹ ਸਾਰੇ ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਬੋਰਡ ਦੁਆਰਾ ਨਿਯੁਕਤ ਕੀਤੇ ਬਾਹਰੀ ਐਗਜ਼ਾਮੀਨਰ ਦੁਆਰਾ ਹੀ ਪ੍ਰੀਖਿਆ ਦਾ ਆਯੋਜਨ ਕਰੇ।
ਬੋਰਡ ਨੇ ਕਿਹਾ ਕਿ ਸਾਰੇ ਸਕੂਲਾਂ ਲਈ ਇਕ ਐਪ ਲਿੰਕ ਉਪਲਬਧ ਕਰਾਇਆ ਜਾਵੇਗਾ ਜਿਸ 'ਤੇ ਉਨ੍ਹਾਂ ਨੂੰ ਐਪ 'ਤੇ ਇੰਟਰਨਲ ਐਗਜ਼ਾਮੀਨਰ, ਐਕਸਟਰਨਲ ਐਗਜ਼ਾਮੀਨਰ ਅਤੇ ਆਬਜ਼ਰਵਰਾਂ ਦੇ ਨਾਲ ਪ੍ਰੈਕਟੀਕਲ ਪ੍ਰੀਖਿਆ 'ਚ ਆਉਣ ਵਾਲੇ ਹਰੇਕ ਬੈਚ ਦੇ ਸਾਰੇ ਵਿਦਿਆਰਥੀਆਂ ਨੂੰ ਗਰੁੱਪ ਫੋਟੋ ਡਾਊਨਲੋਡ ਕਰਨੀ ਹੋਵੇਗੀ। ਫੋਟੋ 'ਚ ਹਰ ਕਿਸੇ ਦਾ ਚਿਹਰਾ ਸਾਫ ਹੋਣਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Education Loan Information:
Calculate Education Loan EMI