ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 12ਵੀਂ ਦੇ ਮੁਲਾਂਕਣ ਮਾਪਦੰਡ ਦੇ ਐਲਾਨ ਤੋਂ ਬਾਅਦ ਹੁਣ ਛੇਤੀ ਤੋਂ ਛੇਤੀ ਨਤੀਜਾ ਤਿਆਰ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਦੇ ਤਹਿਤ ਸੀਬੀਐਸਈ ਨੇ 12ਵੀਂ ਜਮਾਤ ਦਾ ਨਤੀਜਾ ਤਿਆਰ ਕਰਨ 'ਚ ਸਕੂਲਾਂ ਦੀ ਮਦਦ ਲਈ ਇਕ ਪੋਰਟਲ ਲਾਂਚ ਕੀਤਾ ਹੈ। ਸਕੂਲ ਵਿਦਿਆਰਥੀਆਂ ਦੇ ਅੰਕ ਅਪਲੋਡ ਕਰਨਗੇ, ਜਿਨ੍ਹਾਂ ਦੀ ਵਰਤੋਂ 12ਵੀਂ ਜਮਾਤ ਦੇ ਨਤੀਜੇ ਤਿਆਰ ਕਰਨ ਲਈ ਪੋਰਟਲ 'ਚ ਹੋਰ ਡਾਟਾ ਨਾਲ ਕੀਤਾ ਜਾਵੇਗਾ।
ਸੀਬੀਐਸਈ ਨੇ ਪੋਰਟਲ ਬਾਰੇ ਜਾਰੀ ਕੀਤਾ ਬਿਆਨ
ਸੀਬੀਐਸਈ ਨੇ ਇਕ ਬਿਆਨ 'ਚ ਕਿਹਾ ਹੈ ਕਿ ਗਤੀਵਿਧੀਆਂ ਦਾ ਇਕ ਸੀਕਵੈਂਸ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਪੋਰਟਲ 'ਤੇ ਐਕਟਿਵ ਕੀਤਾ ਜਾ ਰਿਹਾ ਹੈ। ਸਮੇਂ ਦੇ ਨਾਲ-ਨਾਲ ਸਕੂਲਾਂ ਲਈ ਇਸ ਨੂੰ ਅਸਾਨ ਬਣਾਉਣ ਲਈ ਐਕਟਿਵ ਕਰ ਦਿੱਤਾ ਜਾਵੇਗਾ।
ਸਕੂਲਾਂ ਦੀ ਮਦਦ ਲਈ ਹੈਲਪ ਡੈਸਕ ਵੀ ਸਥਾਪਤ ਕੀਤਾ ਜਾਵੇਗਾ
ਸੀਬੀਐਸਈ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਰਿਜਲਟ ਜਾਰੀ ਹੋਣ ਤਕ ਇਹ ਹਰ ਸਕੂਲ ਦੇ ਸੰਪਰਕ 'ਚ ਰਹੇਗਾ ਤਾਂ ਜੋ ਨਤੀਜੇ ਨਾਲ ਸਬੰਧਤ ਕੋਈ ਦਿੱਕਤ ਨਾ ਆਵੇ। ਇਸ ਦੇ ਨਾਲ ਹੀ 10ਵੀਂ ਅਤੇ 12ਵੀਂ ਦੇ ਨਤੀਜੇ ਤਿਆਰ ਕਰਨ 'ਚ ਸ਼ਾਮਲ ਸਕੂਲਾਂ ਦੀ ਮਦਦ ਲਈ ਇਕ ਹੈਲਪ ਡੈਸਕ ਸਥਾਪਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਸ਼ੰਕੇ ਹੱਲ ਹੋ ਜਾਣਗੇ। ਦੱਸ ਦੇਈਏ ਕਿ ਸੀਬੀਐਸਈ ਦਾ 12ਵੀਂ ਦਾ ਨਤੀਜਾ 31 ਜੁਲਾਈ ਤਕ ਜਾਰੀ ਕਰ ਦਿੱਤਾ ਜਾਵੇਗਾ।
10ਵੀਂ ਦੇ ਰਿਜਲਟ ਟੈਬੁਲੇਸ਼ਨ ਲਈ ਵੀ ਪੋਰਟਲ ਕੀਤਾ ਤਿਆਰ
ਬੋਰਡ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, "ਇਹ ਸਿਸਟਮ ਕੈਲਕੁਲੇਸ਼ਨ ਦੇ ਕੰਮ ਨੂੰ ਘੱਟ ਕਰੇਗੀ, ਲੱਗਣ ਵਾਲੇ ਸਮੇਂ ਨੂੰ ਘੱਟ ਕਰੇਗੀ ਤੇ ਕਈ ਹੋਰ ਪ੍ਰੇਸ਼ਾਨੀਆਂ ਨੂੰ ਘੱਟ ਕਰੇਗੀ।" ਇਸ ਦੇ ਨਾਲ ਹੀ ਸੀਬੀਐਸਈ ਦੇ ਆਈਟੀ ਡਾਇਰੈਕਟਰ ਅੰਤ੍ਰਿਕਸ਼ ਜੌਹਰੀ ਨੇ ਕਿਹਾ, "ਸੀਬੀਐਸਈ 10ਵੀਂ ਜਮਾਤ ਦੇ ਨਤੀਜਿਆਂ ਦੀ ਟੈਬੁਲੇਸ਼ਨ ਲਈ ਵੀ ਇਸੇ ਤਰ੍ਹਾਂ ਦਾ ਪੋਰਟਲ ਤਿਆਰ ਕੀਤਾ ਗਿਆ ਸੀ।"
Education Loan Information:
Calculate Education Loan EMI