ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਸਕੂਲਾਂ ਦੇ ਨਤੀਜੇ ਅਪਲੋਡ ਕਰਨ ਲਈ ਲਿੰਕ ਨੂੰ ਐਕਟਿਵ ਕਰ ਦਿੱਤਾ ਹੈ। ਲਿੰਕ ਸਕੂਲਾਂ ਦੇ 10 ਵੀਂ ਜਮਾਤ ਦੇ ਨਤੀਜਿਆਂ ਨੂੰ ਅਪਲੋਡ ਕਰਨ ਲਈ ਐਕਟਿਵ ਹੋ ਗਿਆ ਹੈ। ਸਕੂਲ ਹੁਣ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕ ਈ-ਪ੍ਰੀਖਿਆ ਪੋਰਟਲ ਰਾਹੀਂ ਅਪਲੋਡ ਕਰ ਸਕਦੇ ਹਨ। ਇਸ ਦਾ ਲਿੰਕ ਐਕਟਿਵ ਹੋ ਗਿਆ ਹੈ। 


 


ਦੱਸ ਦੇਈਏ ਕਿ ਇਸ ਸਾਲ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੀਬੀਐਸਈ ਨੇ ਦਸਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਦੇ ਜ਼ਰੀਏ ਪਾਸ ਕੀਤਾ ਜਾਵੇਗਾ। ਸਕੂਲ ਦੁਆਰਾ ਵਿਦਿਆਰਥੀਆਂ ਦਾ ਡੇਟਾ ਅਪਲੋਡ ਕਰਨ ਤੋਂ ਬਾਅਦ, ਉਹ ਐਡਿਟ ਜਾਂ ਮੋਡੀਫਾਈ ਕਰਨ ਦੇ ਯੋਗ ਨਹੀਂ ਹੋਣਗੇ। ਅਜਿਹੀ ਸਥਿਤੀ ਵਿੱਚ, ਬੋਰਡ ਨੇ ਸਕੂਲਾਂ ਨੂੰ ਦਸਵੀਂ ਜਮਾਤ ਦਾ ਨੰਬਰ ਅਪਲੋਡ ਕਰਨ ਦੀ ਪ੍ਰਕਿਰਿਆ ਦੌਰਾਨ ਸਾਵਧਾਨੀ ਵਰਤਣ ਲਈ ਕਿਹਾ ਹੈ।


 


ਸੀਬੀਐਸਈ ਬੋਰਡ ਨਾਲ ਜੁੜੇ ਸਾਰੇ ਸਕੂਲ 11 ਵੀਂ ਜੂਨ ਜਾਂ ਇਸ ਤੋਂ ਪਹਿਲਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕ ਅਪਲੋਡ ਕਰਨੇ ਹਨ। ਇਸ ਸਾਲ ਸੀਬੀਐਸਈ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ 20 ਜੂਨ ਤੱਕ ਘੋਸ਼ਿਤ ਕਰੇਗਾ। ਦਸਵੀਂ ਜਮਾਤ ਦੇ ਨਤੀਜਿਆਂ ਲਈ ਨਵੀਂ ਮਾਰਕਿੰਗ ਸਕੀਮ ਵਿੱਚ, ਕੁੱਲ 100 ਨੰਬਰਾਂ ਨੂੰ 20 ਨੰਬਰਾਂ ਅਤੇ 80 ਨੰਬਰਾਂ ਵਿੱਚ ਵੰਡਿਆ ਗਿਆ ਹੈ। ਸਕੂਲ ਪ੍ਰੀਖਿਆਵਾਂ ਲਈ ਕੀਤੇ ਗਏ ਅੰਦਰੂਨੀ ਮਾਰਕਿੰਗ ਦੇ ਅਧਾਰ 'ਤੇ ਸਕੂਲ 20 ਨੰਬਰ ਦੇਵੇਗਾ।


 


ਬਾਕੀ 80 ਨੰਬਰ ਵਿਦਿਆਰਥੀਆਂ ਨੂੰ ਸਕੂਲ ਦੁਆਰਾ ਕਰਵਾਏ ਗਏ ਇਮਤਿਹਾਨਾਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਦਿੱਤੇ ਜਾਣਗੇ। 80 ਨੰਬਰਾਂ 'ਚੋਂ 10 ਨੰਬਰ ਪਿਰਿਓਡਿਕ/ ਯੂਨਿਟ ਟੈਸਟ ਅਤੇ 30 ਨੰਬਰ ਅੱਧ ਸਾਲਾਨਾ ਅਤੇ 40 ਨੰਬਰ ਪ੍ਰੀ-ਬੋਰਡ ਦੇ ਅਧਾਰ 'ਤੇ ਮਿਲਣਗੇ। ਸੀਬੀਐਸਈ ਨੇ ਸਕੂਲਾਂ ਨੂੰ 25 ਮਈ ਤੱਕ ਨਤੀਜਿਆਂ ਨੂੰ ਅੰਤਮ ਰੂਪ ਦੇਣ ਲਈ ਕਿਹਾ ਹੈ ਅਤੇ ਉਸ ਤੋਂ ਬਾਅਦ 5 ਜੂਨ ਤੱਕ ਸਾਰੇ ਸਕੂਲਾਂ ਨੂੰ ਨਤੀਜੇ ਬੋਰਡ 'ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।


Education Loan Information:

Calculate Education Loan EMI