ਚੰਡੀਗੜ੍ਹ: ਮਰਦਮਸ਼ੁਮਾਰੀ 2021 ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ, ਪੰਜਾਬ ਭਵਨ ਵਿਖੇ ਪੰਜਾਬ ਦੇ ਮੰਡਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਚੰਡੀਗੜ੍ਹ (ਯੂਟੀ) ਦੇ ਸੀਨੀਅਰ ਅਧਿਕਾਰੀਆਂ ਦੀ ਸੂਬਾ ਪੱਧਰੀ ਕਾਨਫ਼ਰੰਸ ਕੀਤੀ ਗਈ। ਇਸ ਦੀ ਪ੍ਰਧਾਨਗੀ ਕਰਦਿਆਂ ਵਧੀਕ ਮੁੱਖ ਸਕੱਤਰ ਸਥਾਨਕ ਸੰਸਥਾਵਾਂ-ਕਮ-ਨੋਡਲ ਅਫ਼ਸਰ ਸੰਜੇ ਕੁਮਾਰ ਨੇ ਆਮ ਲੋਕਾਂ ਨੂੰ ਇਸ ਮਹੱਤਵਪੂਰਨ ਕੰਮ ਪ੍ਰਤੀ ਜਾਗਰੂਕ ਕਰਨ ਅਤੇ ਸਰਕਾਰੀ ਕਰਮਚਾਰੀਆਂ ਨੂੰ ਸਿਖਲਾਈ ਦੇਣ ‘ਤੇ ਜ਼ੋਰ ਦਿੱਤਾ।
ਡਾਇਰੈਕਟਰ ਮਰਦਮਸ਼ੁਮਾਰੀ ਪੰਜਾਬ ਅਤੇ ਚੰਡੀਗੜ੍ਹ ਡਾ. ਅਭਿਸ਼ੇਕ ਜੈਨ ਨੇ ਮਰਦਮਸ਼ੁਮਾਰੀ 2021 ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਆਪਣੀ ਪੇਸ਼ਕਾਰੀ ਕਰਦਿਆਂ ਕਿਹਾ ਕਿ ਮਰਦਮਸ਼ੁਮਾਰੀ 2021 ਦੇ 45 ਦਿਨਾਂ ਦਾ ਪਹਿਲਾ ਪੜਾਅ ਪੰਜਾਬ 'ਚ 15 ਮਈ ਤੋਂ 29 ਜੂਨ 2020 ਅਤੇ ਚੰਡੀਗੜ੍ਹ 'ਚ 15 ਅਪ੍ਰੈਲ ਤੋਂ 30 ਮਈ, 2020 ਤੱਕ ਹੈ।
ਜੁਆਇੰਟ ਡਾਇਰੈਕਟਰ ਮ੍ਰਿਤਯੂੰਜੈ ਕੁਮਾਰ ਨੇ ਦੱਸਿਆ ਕਿ ਪੰਜਾਬ 'ਚ ਪੰਜ ਡਵੀਜ਼ਨ ਹਨ, ਜਿਨ੍ਹਾਂ 'ਚ 22 ਜ਼ਿਲ੍ਹੇ, 91 ਤਹਿਸੀਲਾਂ, ਵਿਧਾਨਿਕ ਰੁਤਬੇ ਵਾਲੇ 170 ਕਸਬੇ, 95 ਮਰਦਮਸ਼ੁਮਾਰੀ ਕਸਬੇ (ਗੈਰ-ਸਟਾਰਚਾਈ) ਅਤੇ 12,477 ਪਿੰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਬਾ ਦੇ ਲਗਪਗ 60 ਲੱਖ ਘਰਾਂ ਤੋਂ ਤਕਰੀਬਨ 67555 ਗਣਿਤ ਕਰਨ ਵਾਲੇ ਅਤੇ ਸੁਪਰਵਾਈਜ਼ਰ 3 ਕਰੋੜ ਤੋਂ ਵੱਧ ਆਬਾਦੀ ਬਾਰੇ ਅੰਕੜੇ ਇਕੱਠੇ ਕਰਨਗੇ।
ਪੰਜਾਬ 'ਚ ਮਰਦਮਸ਼ੁਮਾਰੀ 2021 ਲਈ ਸੂਬਾ ਪੱਧਰੀ ਕਾਨਫ਼ਰੰਸ, ਵਿਚਾਰ ਵਟਾਂਦਰੇ ਤੋਂ ਬਾਅਦ ਜਾਰੀ ਕੀਤਾ ਸ਼ੈਡੀਉਲ
ਏਬੀਪੀ ਸਾਂਝਾ
Updated at:
15 Feb 2020 03:42 PM (IST)
ਪੰਜਾਬ ਅਤੇ ਯੂ.ਟੀ. ਮਰਦਮਸ਼ੁਮਾਰੀ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੁਆਰਾ ਇਸ ਨਾਲ ਸਬੰਧਤ ਮੋਬਾਈਲ ਐਪ ਅਤੇ ਸੀਐਮਐਮਐਸ ਪੋਰਟਲ ਦੀ ਕਾਰਜ ਪ੍ਰਣਾਲੀ ਨਾਲ ਸਬੰਧਤ ਜਾਣਕਾਰੀ ਵੀ ਦਿੱਤੀ ਗਈ।
- - - - - - - - - Advertisement - - - - - - - - -