ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਮੌਸਮ ਵਿਗਿਆਨੀਆਂ ਅਨੁਸਾਰ ਵੀਰਵਾਰ ਤੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਣੇ ਕੁਝ ਥਾਵਾਂ ‘ਤੇ ਬੱਦਲਵਾਈ ਤੇ ਹਲਕੀ ਬਾਰਸ਼ ਹੋਵੇਗੀ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਮਾਨਸੂਨ 24 ਜੂਨ ਤੱਕ ਆ ਸਕਦਾ ਹੈ।
ਇਹ ਸਭ ਨਿਸਰਗ ਚੱਕਰਵਾਤ ਦੇ ਅਸਰ ਕਰਕੇ ਹੋਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਵਿੱਚ ਬਣੇ ਨਿਸਰਗ ਚੱਕਰਵਾਤ ਦੀਆਂ ਹਵਾਵਾਂ ਦਾ ਅਸਰ ਚੰਡੀਗੜ੍ਹ ਤੇ ਪੰਜਾਬ ਵਿੱਚ ਵੀ ਵੇਖਿਆ ਜਾ ਸਕਦਾ ਹੈ। ਆਸਮਾਨ ਵਿੱਚ ਕੁਝ ਹੱਦ ਤਕ ਬੱਦਲਵਾਈ ਹੋਏਗੀ। ਮੀਂਹ ਪੈਣਾ ਕੁਝ ਥਾਵਾਂ ‘ਤੇ ਸੰਭਵ ਹੈ। ਇਸ ਦੇ ਨਾਲ ਹੀ ਤਾਮਪਾਨ ਵੀ ਹੇਠਾਂ ਰਹਿਣ ਦੀ ਸੰਭਾਵਨਾ ਹੈ।
ਇਸ ਵਾਰ ਮਾਨਸੂਨ ਪਿਛਲੇ ਸਾਲ ਦੇ ਮੁਕਾਬਲੇ ਇੱਕ ਹਫਤਾ ਪਹਿਲਾਂ ਆਵੇਗਾ। ਪ੍ਰੀ-ਮੌਨਸੂਨ 15 ਜੂਨ ਤੱਕ ਦੀ ਉਮੀਦ ਹੈ, ਜਦਕਿ ਮਾਨਸੂਨ 24 ਜੂਨ ਤੱਕ ਸ਼ਹਿਰ ‘ਚ ਆ ਸਕਦਾ ਹੈ। ਇਸ ਵਾਰ ਸ਼ਹਿਰ ‘ਚ ਚੰਗੀ ਬਾਰਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਮੌਨਸੂਨ ਦੇ 850 ਸੈਂਟੀਮੀਟਰ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਮੁਤਾਬਕ
ਮਾਨਸੂਨ ਦੇਸ਼ ਦੇ ਕੇਰਲ ਪਹੁੰਚ ਚੁੱਕਾ ਹੈ। ਹੋਰਨਾਂ ਸੂਬਿਆਂ 'ਚ ਵੀ ਜਲਦ ਹੀ ਪਹੁੰਚ ਜਾਵੇਗਾ। ਇਸ ਵਾਰ ਸਾਰੇ ਉੱਤਰ ਭਾਰਤ ਵਿੱਚ ਚੰਗੀ ਬਾਰਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਵੀ ਇਸ ਵਾਰ ਚੰਗੀ ਬਾਰਸ਼ ਹੋ ਸਕਦੀ ਹੈ। ਬਾਰਸ਼ ਪੰਜਾਬ ਵਿੱਚ 450 ਅਤੇ ਹਰਿਆਣਾ ਵਿੱਚ 500 ਸੈਂਟੀਮੀਟਰ ਹੋਣ ਦੀ ਸੰਭਾਵਨਾ ਹੈ। ਬਾਰਸ਼ ਖੇਤੀ ਲਈ ਵਧੀਆ ਰਹੇਗੀ।-