Chandra Grahan 19 November 2021 : ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ 12.48 ਵਜੇ ਸ਼ੁਰੂ ਹੋਵੇਗਾ ਤੇ 4.47 ਵਜੇ ਸਮਾਪਤ ਹੋਵੇਗਾ। ਗ੍ਰਹਿਣ ਦਾ ਮੱਧਕਾਲ ਦੁਪਹਿਰ ਬਾਅਦ 2:34 ਵਜੇ ਰਹੇਗਾ। ਇਸ ਵਾਰ ਦਾ ਚੰਦਰ ਗ੍ਰਹਿਣ ਭਾਰਤ ਲਈ ਅੰਸ਼ਿਕ ਚੰਦਰ ਗ੍ਰਹਿਣ ਹੋਵੇਗਾ ਕਿਉਂਕਿ ਇੱਥੇ ਪੂਰਾ ਦਿਖਾਈ ਨਹੀਂ ਦੇਵੇਗਾ। ਕਿਉਂਕਿ ਗ੍ਰਹਿਣ ਉਤਰੀ ਭਾਰਤ 'ਚ ਦਿਖੇਗਾ ਨਹੀਂ ਇਸ ਲਈ ਸੂਤਕ ਕਾਲ ਵੀ ਨਹੀਂ ਹੋਵੇਗਾ ਪਰ ਲੋਕਾਂ ਦੇ ਮਨ 'ਚ ਹੁਣ ਸਵਾਲ ਹੋਵੇਗਾ ਕਿ ਇਹ ਅੰਸ਼ਿਕ ਚੰਦਰ ਗ੍ਰਹਿਣ ਹੈ ਤੇ ਕਿ ਗ੍ਰਹਿਣ ਦੌਰਾਨ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਜਾਂ ਨਹੀਂ?


ਪੰਡਤ ਰਾਜੀਸ਼ ਸ਼ਾਸਤਰੀ ਵੱਲੋਂ ਪੂਰਬ 'ਚ ਦਿੱਤੇ ਸਮੇਂ ਮੁਤਾਬਕ ਗ੍ਰਹਿਣ ਕਾਲ 'ਚ ਗਰਭਵਤੀ ਮਹਿਲਾਵਾਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਖਾਸ ਕਰ ਕੇ ਗ੍ਰਹਿਣ ਦੌਰਾਨ ਆਪਣੇ ਕੋਲ ਕਿਸੇ ਵੀ ਪ੍ਰਕਾਰ ਦਾ ਤੇਜ਼ਧਾਰ ਹਥਿਆਰ, ਚਾਕੂ ਆਦਿ ਨਾਲ ਰੱਖੋ। ਗ੍ਰਹਿਣ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਸਮਾਂ ਮੰਤਰ ਦਾ ਜਾਪ ਕਰੋ।


ਚੰਦਰ ਗ੍ਰਹਿਣ 19 ਨਵੰਬਰ ਦਾ ਸਮਾਂ :


ਚੰਦਰ ਗ੍ਰਹਿਣ ਦੁਪਹਿਰ 12.48 ‘ਤੇ ਸ਼ੁਰੂ ਹੋਵੇਗਾ ਤੇ 4.47 ‘ਤੇ ਸਮਾਪਤ ਹੋਵੇਗਾ। ਚੰਦਰ ਗ੍ਰਹਿਣ ਦਾ ਸਿਖਰ 'ਤੇ ਦੁਪਹਿਰ ਬਾਅਦ 2.34 ਵਜੇ ਹੋਵੇਗਾ ਜੋ ਕਿ ਅਰੁਣਾਚਲ ਪ੍ਰਦੇਸ਼ ਤੇ ਅਸਾਮ ਦੇ ਕੁਝ ਹਿੱਸਿਆਂ 'ਚ ਥੋੜ੍ਹੀ ਦੇਰ ਲਈ ਦੇਖਣ ਨੂੰ ਮਿਲੇਗਾ।


ਗ੍ਰਹਿਣ ਕਾਲ 'ਚ ਗਰਭਵਤੀ ਔਰਤਾਂ ਰੱਖਣ ਇਹ ਸਾਵਧਾਨੀਆਂ


ਗ੍ਰਹਿਣਕਾਲ 'ਚ ਪ੍ਰਕਿਰਤੀ 'ਚ ਕਈ ਤਰ੍ਹਾਂ ਦੇ ਅਸ਼ੁੱਧ ਤੇ ਹਾਨੀਕਾਰਕ ਕਿਰਨਾਂ ਦਾ ਪ੍ਰਭਾਵ ਰਹਿੰਦਾ ਹੈ। ਇਸ ਲਈ ਕਈ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਕੋੋਰੋਨਾ ਕਾਲ ਦੌਰਾਨ ਨਹੀਂ ਕੀਤਾ ਜਾਂਦਾ ਹੈ।



  • ਗ੍ਰਹਿਣਕਾਲ 'ਚ ਪਾਣੀ ਗ੍ਰਹਿਣ ਨਹੀਂ ਕਰਨਾ ਚਾਹੀਦਾ।

  • ਗ੍ਰਹਿਣਕਾਲ 'ਚ ਸੈਕਸ ਨਹੀਂ ਕਰਨਾ ਚਾਹੀਦਾ।

  • ਗ੍ਰਹਿਣਕਾਲ 'ਚ ਕੈਂਚੀ, ਸੂਈ, ਚਾਕੂ ਜਾਂ ਧਾਰਦਾਰ ਚੀਜ਼ਾਂ ਦਾ ਇਸਤੇਮਾਲ ਨਾ ਕਰੋ।

  • ਗ੍ਰਹਿਣ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਵੇਖਣਾ ਚਾਹੀਦਾ। ਹਾਲਾਂਕਿ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣ ਨਾਲ ਅੱਖਾਂ 'ਤੇ ਬੁਰਾ ਅਸਰ ਨਹੀਂ ਪੈਂਦਾ।

  • ਗ੍ਰਹਿਣਕਾਲ ਦੌਰਾਨ ਗੁਰੂ ਪ੍ਰਦਤ ਮੰਤਰ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ।