ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮਥੂਰਾ ਤੋਂ ਇੱਕ ਰਿਕਸ਼ਾ ਚਾਲਕ ਦੇ ਹੋਸ਼ ਉਸ ਵੇਲੇ ਉੱਡ ਗਏ ਜਦੋਂ ਇਨਕਮ ਟੈਕਸ ਵਿਭਾਗ ਨੇ ਉਸਨੂੰ 3 ਕਰੋੜ ਰੁਪਏ ਅਦਾ ਕਰਨ ਦਾ ਨੋਟਿਸ ਫੜ੍ਹਾ ਦਿੱਤਾ। ਹਫੜਾ ਦਫੜੀ ਵਿੱਚ ਰਿਕਸ਼ਾ ਚਾਲਕ ਮਦਦ ਲਈ ਪੁਲਿਸ ਕੋਲ ਪਹੁੰਚ ਗਿਆ।
ਪ੍ਰਤਾਪ ਸਿੰਘ ਨੇ ਆਈਟੀ ਵਿਭਾਗ ‘ਤੇ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ।ਫਿਲਹਾਲ ਪੁਲਿਸ ਨੇ ਅਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ।ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਤਾਪ ਸਿੰਘ ਨੇ ਇਸ ਮਗਰੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਆਪਣੇ ਨਾਲ ਹੋਈ ਘਟਨਾ ਦਾ ਜ਼ਿਕਰ ਕੀਤਾ।ਬੈਂਕ ਨੇ ਉਸਨੂੰ ਪੈਨ ਕਾਰਡ ਜਮਾ ਕਰਨ ਨੂੰ ਕਿਹਾ ਸੀ।ਜਨ ਸੁਵੀਧਾ ਕੇਂਦਰ ਵੱਲੋਂ ਪ੍ਰਤਾਪ ਨੂੰ ਕਿਹਾ ਗਿਆ ਸੀ ਕਿ ਉਸਦਾ ਪੈਨ ਕਾਰਡ 1 ਮਹੀਨੇ ਅੰਦਰ ਆ ਜਾਏਗਾ, ਪਰ ਨਹੀਂ ਆਇਆ।ਉਸਦੇ ਪੈਨ ਕਾਰਡ ਨੂੰ ਸੰਜੇ ਸਿੰਘ ਨਾਮ ਦੇ ਵਿਅਕਤੀ ਨੂੰ ਦੇ ਦਿੱਤਾ ਗਿਆ।
ਇਸ ਮਗਰੋਂ ਜਦੋਂ ਉਹ ਪੈਨ ਕਾਰਡ ਲੈਣ ਲਈ ਵਾਰ-ਵਾਰ ਗਿਆ ਤਾਂ ਉਸਨੂੰ ਇੱਕ ਪ੍ਰਿੰਟ ਆਊਟ ਦੇ ਦਿੱਤਾ ਗਿਆ।ਦਰਅਸਲ, ਰਿਕਸ਼ਾ ਚਾਲਕ ਪੜ੍ਹਿਆ ਲਿਖਿਆ ਨਹੀਂ ਹੈ।ਇਸ ਲਈ ਉਸਨੂੰ ਇਹ ਨਹੀਂ ਪਤਾ ਲਗਾ ਕੇ ਪ੍ਰਿੰਟਆਊਟ ਨਕਲੀ ਹੈ ਅਸਲ ਪੈੱਨ ਕਾਰਡ ਨਹੀਂ।ਜਦੋਂ ਪ੍ਰਤਾਪ ਨੂੰ ਇਨਕਮ ਵਿਭਾਗ ਤੋਂ ਕਾਲ ਆਈ ਤਾਂ ਉਸਦੇ ਹੋਸ਼ ਉੱਡ ਗਏ।
ਆਈਟੀ ਵਿਭਾਗ ਨੇ ਪ੍ਰਤਾਪ ਨੂੰ 3,47,54,896 ਰੁਪਏ ਚੁਕਾਉਣ ਲਈ ਕਿਹਾ ਸੀ।ਪ੍ਰਤਾਪ ਨੇ ਦੱਸਿਆ ਕਿ ਉਸਦਾ ਪੈੱਨ ਕਾਰਡ ਕਿਸੇ ਨੇ ਲੈ ਲਿਆ ਹੈ ਅਤੇ ਉਸਦੇ ਨਾਮ ‘ਤੇ ਜੀਐਸਟੀ ਨੰਬਰ ਬਣਵਾ ਲਿਆ ਹੈ।ਉਸਦਾ ਟਰਨ ਓਵਰ 43.44 ਕਰੋੜ ਰੁਪਏ ਦਾ ਹੈ (2018-2019)।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ