ਬੀਜਿੰਗ / ਵੁਹਾਨ: ਕੋਵਿਡ-19 ਮਾਮਲਿਆਂ ਦੇ ਅੰਕੜਿਆਂ ਨੂੰ ਲੁਕਾਉਣ ‘ਤੇ ਅੰਤਰ ਰਾਸ਼ਟਰੀ ਆਲੋਚਨਾ ਦੇ ਦੌਰਾਨ ਚੀਨ ਨੇ ਮ੍ਰਿਤਕਾਂ ਦੀ ਗਿਣਤੀ ‘ਚ ਸ਼ੁੱਕਰਵਾਰ ਨੂੰ ਸੋਧ ਕੀਤਾ ਹੈ। ਚੀਨ ਨੇ ਕੋਰੋਨਾਵਾਇਰਸ ਦੇ ਕੇਂਦਰ ਵੁਹਾਨ ਸ਼ਹਿਰ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ 1,290 ਦਾ ਵਾਧਾ ਕੀਤਾ, ਜਿਸ ਨਾਲ ਚੀਨ ‘ਚ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 4,632 ਹੋ ਗਈ ਹੈ। ਸਿਨਹੂਆ ਦੀ ਰਿਪੋਰਟ ਮੁਤਾਬਕ, ਵੁਹਾਨ ਮਿਉਂਸਪਲ ਹੈੱਡਕੁਆਰਟਰ ਨੇ ਸ਼ੁੱਕਰਵਾਰ ਨੂੰ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਅਤੇ ਬਿਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ ‘ਚ ਸੋਧ ਕੀਤੀ।
ਵੁਹਾਨ ਵਿੱਚ 16 ਅਪਰੈਲ ਤੱਕ, ਕੋਰੋਨਾਵਾਇਰਸ ਦੇ ਕੁੱਲ ਪੁਸ਼ਟੀ ਹੋਏ ਕੇਸਾਂ ਵਿੱਚ 325 ਦਾ ਵਾਧਾ ਹੋਇਆ ਸੀ, ਜੋ ਵਧ ਕੇ 50,333 ਅਤੇ ਮ੍ਰਿਤਕਾਂ ਦੀ ਗਿਣਤੀ 1,290 ਹੋ ਗਈ ਹੈ। ਇਸ ਤਰ੍ਹਾਂ, ਕੋਰੋਨਾਵਾਇਰਸ ਤੋਂ ਹੋਈਆਂ ਮੌਤਾਂ ਦੀ ਪੁਸ਼ਟੀ ਕਰਨ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,869 ਹੋ ਗਈ। ਸੋਧੇ ਅੰਕੜਿਆਂ ਮੁਤਾਬਤ ਚੀਨ ‘ਚ ਕੋਵਿਡ-19 ਤੋਂ ਹੋਈਆਂ ਮੌਤਾਂ ਦੀ ਕੁੱਲ ਗਿਣਤੀ 4,632 ਹੋ ਗਈ ਹੈ। ਕੇਸਾਂ ਦੀ ਕੁੱਲ ਗਿਣਤੀ ਵੀ ਵੱਧ ਕੇ 82,692 ਹੋ ਗਈ।
ਵੁਹਾਨ ਮਿਉਂਸਪਲ ਹੈੱਡਕੁਆਰਟਰ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਸੋਧਾਂ ਸਬੰਧਤ ਕਾਨੂੰਨਾਂ ਅਤੇ ਨਿਯਮਾਂ ਅਤੇ ਇਤਿਹਾਸ, ਲੋਕਾਂ ਅਤੇ ਮ੍ਰਿਤਕਾਂ ਪ੍ਰਤੀ ਜ਼ਿੰਮੇਵਾਰ ਹੋਣ ਦੇ ਸਿਧਾਂਤ ਦੇ ਅਨੁਸਾਰ ਕੀਤਾ ਗਿਆ ਹੈ।
ਚੀਨ ਨੈਸ਼ਨਲ ਕਮਿਸ਼ਨ (ਐਨਐਚਸੀ) ਦੇ ਅੰਕੜਿਆਂ ਮੁਤਾਬਕ, ਵੀਰਵਾਰ ਤੱਕ ਕੁਲ ਕੋਰੋਨਾਵਾਇਰਸ ਦੇ ਕੇਸ 82,367 ਸੀ, ਜਿਨ੍ਹਾਂ ‘ਚ 3,342 ਮੌਤਾਂ ਸ਼ਾਮਲ ਹਨ। ਕਮਿਸ਼ਨ ਨੇ ਕਿਹਾ ਕਿ 1,081 ਮਰੀਜ਼ ਇਲਾਜ ਅਧੀਨ ਹਨ ਅਤੇ 77,944 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਐਨਐਚਸੀ ਨੇ ਕਿਹਾ ਕਿ ਕੋਵਿਡ-19 ਦੇ 26 ਨਵੇਂ ਕੇਸ ਵੀਰਵਾਰ ਨੂੰ ਸਾਹਮਣੇ ਆਏ, ਜਿਨ੍ਹਾਂ ਚੋਂ 15 ਵਿਦੇਸ਼ ਤੋਂ ਨਾਗਰਿਕ ਹਨ, ਜਦੋਂ ਕਿ ਬਾਕੀ 11 ਨਵੇਂ ਕੇਸ ਸਥਾਨਕ ਸੰਕਰਮਣ ਦੇ ਹਨ।
ਇਸ ਦੌਰਾਨ ਚੀਨੀ ਪੁਲਿਸ ਨੇ ਚਿਹਰੇ ਦੇ ਮਾਸਕ ਬਣਾਉਣ ਲਈ ਵਰਤੇ ਜਾਂਦੇ ਕਪੜਾ ਸਮਗਰੀ ਦੀ ਕੀਮਤ ਵਧਾਉਣ ਅਤੇ ਘਟੀਆ ਸਮੱਗਰੀ ਤਿਆਰ ਕਰਨ ਦੇ ਦੋਸ਼ ਵਿੱਚ 42 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਨਤਕ ਸੁਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਮਾਸਕ ਦੇ ਉਤਪਾਦਨ ਨਾਲ ਜੁੜੇ ਅਪਰਾਧਾਂ ਨੂੰ ਰੋਕਣ ਲਈ ਦੇਸ਼ ਵਿਆਪੀ ਟਾਸਕ ਫੋਰਸ ਬਣਾਈ ਗਈ ਹੈ।
ਚੀਨ 'ਚ ਫਿਰ ਸ਼ੁਰੂ ਹੋਇਆ ਮੌਤਾਂ ਦਾ ਸਿਲਸਿਲਾ, ਪਿਛਲੇ 24 ਘੰਟਿਆਂ 'ਚ 1200 ਤੋਂ ਵੱਧ ਮੌਤਾਂ
ਏਬੀਪੀ ਸਾਂਝਾ
Updated at:
17 Apr 2020 06:29 PM (IST)
ਸ਼ੁੱਕਰਵਾਰ ਨੂੰ ਚੀਨ ਨੇ ਕੋਵਿਡ-19 ਮਾਮਲਿਆਂ ਦੇ ਅੰਕੜਿਆਂ ਨੂੰ ਲੁਕਾਉਣ ‘ਤੇ ਅੰਤਰ ਰਾਸ਼ਟਰੀ ਆਲੋਚਨਾ ਦੇ ਦੌਰਾਨ ਮ੍ਰਿਤਕਾਂ ਦੀ ਗਿਣਤੀ ‘ਚ ਸੋਧ ਕੀਤਾ ਹੈ। ਚੀਨ ਨੇ ਕੋਰੋਨਾਵਾਇਰਸ ਦੇ ਕੇਂਦਰ ਵੁਹਾਨ ਸ਼ਹਿਰ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ 1,290 ਦਾ ਵਾਧਾ ਕੀਤਾ, ਜਿਸ ਨਾਲ ਚੀਨ ‘ਚ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 4,632 ਹੋ ਗਈ ਹੈ।
- - - - - - - - - Advertisement - - - - - - - - -