ਹੁਣ ਤੱਕ, ਕੋਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ‘ਚ ਸੰਕਰਮਿਤ ਲੋਕਾਂ ਦੀ ਗਿਣਤੀ 12,000 ਤੋਂ ਪਾਰ ਹੋ ਚੁੱਕੀ ਹੈ। ਦੂਜੇ ਪਾਸੇ, ਲੋਕਾਂ ਨੂੰ ਇਸ ਬਾਰੇ ਵਿਵਾਦਪੂਰਨ ਬਿਆਨ ਨਾ ਦੇਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਅਰਜੁਨ ਐਵਾਰਡੀ ਬਬੀਤਾ ਨੇ ਲਿਖਿਆ, “ਕੋਰੋਨਾਵਾਇਰਸ ਭਾਰਤ ‘ਚ ਦੂਜੀ ਸਭ ਤੋਂ ਵੱਡੀ ਸਮੱਸਿਆ ਹੈ। ਜਮਾਤੀ ਅਜੇ ਵੀ ਪਹਿਲੇ ਨੰਬਰ ‘ਤੇ ਹੈ”।
ਅਜਿਹਾ ਲਿਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਕ ਯੂਜ਼ਰ ਨੇ ਲਿਖਿਆ, “ਤੁਹਾਨੂੰ ਇੱਕ ਮੁਸਲਮਾਨ ਨੇ ਫ਼ਿਲਮ ਬਣਾ ਕੇ ਫੇਮਸ ਕਰ ਦਿੱਤਾ। ਇਸ ਦੇਸ਼ ‘ਚ ਕ੍ਰਿਕਟ ਤੋਂ ਇਲਾਵਾ ਹੋਰ ਖਿਡਾਰੀ ਕਈ ਸਾਲਾਂ ਬਾਅਦ ਗੋਲਗੱਪਾ ਵੇਚਦੇ ਵੇਖੇ ਗਏ ਹਨ।“
ਉਸ ਨੇ ਤਬਲਗੀ ਜਮਾਤ ਬਾਰੇ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਤੋਂ ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਲੋਕਾਂ ਦਾ ਨਿਸ਼ਾਨਾ ਬਣ ਰਹੀ ਹੈ, ਜਿੱਥੇ ਲੋਕ ਉਨ੍ਹਾਂ ਨੂੰ ਵੱਖ-ਵੱਖ ਕਿਸਮਾਂ ਦੀਆਂ ਪੋਸਟਾਂ ਨਾਲ ਮੈਸੇਜ ਦੇ ਰਹੇ ਹਨ, ਹੁਣ ਬਬੀਤਾ ਨੇ ਇੱਕ ਵੀਡੀਓ ਜਾਰੀ ਕਰ ਸਾਰੀਆਂ ਪੋਸਟਾਂ ਦਾ ਜਵਾਬ ਦਿੱਤਾ ਹੈ।
ਇਸ ‘ਚ ਉਸ ਨੇ ਉਨ੍ਹਾਂ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤਬਲੀਗੀ ਜਮਾਤ ਦੇ ਲੋਕਾਂ ਨੇ ਕੋਰੋਨਾਵਾਇਰਸ ਦਾ ਸੰਕਰਮ ਨਾ ਫੈਲਾਇਆ ਹੁੰਦਾ ਤਾਂ ਅੱਜ ਲੌਕਡਾਊਨ ਖੁੱਲ੍ਹ ਜਾਂਦਾ ਤੇ ਭਾਰਤ ‘ਚ ਕੋਰੋਨਾਵਾਇਰਸ ਹਾਰ ਜਾਂਦਾ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡੀਓ ‘ਚ ਉਸ ਨੇ ਕਿਹਾ ਕਿ ਉਹ ਅਸਲ ਬਬੀਤਾ ਫੋਗਟ ਹੈ, ਉਹ ਧਮਕੀਆਂ ਦੇ ਡਰ ਘਰ ਬੈਠਣ ਵਾਲੀ ਨਹੀਂ ਤੇ ਦੇਸ਼ ਲਈ ਬੋਲਦੀ ਰਹੇਗੀ।