ਨਵੀਂ ਦਿੱਲੀ: ਚੀਨ ਆਪਣੇ ਨਾਗਰਿਕਾਂ (Chinese citizens)  ਨੂੰ ਭਾਰਤ ਵਿੱਚੋਂ ਕੱਢਣ ਦੀ ਤਿਆਰੀ ਕਰ ਰਿਹਾ ਹੈ। ਨਵੀਂ ਦਿੱਲੀ ਵਿੱਚ ਚੀਨ ਦੀ ਦੂਤਘਰ ਨੇ ਭਾਰਤ ਵਿੱਚ ਮੌਜੂਦ ਚੀਨੀ ਵਿਦਿਆਰਥੀਆਂ, ਕਾਰੋਬਾਰੀਆਂ ਤੇ ਸੈਲਾਨੀਆਂ ਦੀ ਵਾਪਸੀ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਇਸ ਦਾ ਕਾਰਨ ਭਾਰਤ (India) ਅੰਦਰ ਕੋਰੋਨਾ ਕੇਸਾਂ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ ਪਰ ਇਸ ਨੂੰ ਦੋਵਾਂ ਮੁਲਕਾਂ ਵਿਚਾਲੇ ਤਣਾਅ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।


ਚੀਨੀ ਦੂਤਘਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਮੁਤਾਬਕ, ਉਨ੍ਹਾਂ ਚੀਨੀ ਨਾਗਰਿਕਾਂ ਲਈ ਵਿਸ਼ੇਸ਼ ਉਡਾਣਾਂ (special flights) ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਕਿਸੇ ਸਮੱਸਿਆ ਜਾਂ ਸੰਕਟ ਦਾ ਸਾਹਮਣਾ ਕਰ ਰਹੇ ਹਨ ਤੇ ਦੇਸ਼ ਪਰਤਣਾ ਚਾਹੁੰਦੇ ਹਨ। ਹਾਲਾਂਕਿ, ਚੀਨੀ ਸਰਕਾਰ (Chinese government) ਨੇ ਇਹ ਸਾਫ ਕਰ ਦਿੱਤਾ ਹੈ ਕਿ ਇਸ ਯਾਤਰਾ ਦੀ ਕੀਮਤ ਨਾਗਰਿਕਾਂ ਨੂੰ ਚੁਕਾਉਣੀ ਪਏਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਰਜਿਸਟ੍ਰੇਸ਼ਨ 27 ਮਈ ਨੂੰ ਰਾਤ 9 ਵਜੇ ਤੱਕ ਕਰਵਾਉਣੀ ਪਏਗੀ।



ਚੀਨ ਦੀ ਸਰਕਾਰ ਦਿੱਲੀ, ਮੁੰਬਈ ਤੇ ਕੋਲਕਾਤਾ ਤੋਂ ਭਾਰਤ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰ ਰਹੀ ਹੈ। ਚੀਨੀ ਏਅਰਲਾਇੰਸ ਦੀਆਂ ਉਡਾਣਾਂ ਚੀਨ ਦੇ ਸ਼ੰਘਾਈ, ਗੁਆਂਗਜ਼ੂ, ਜਿਆਂਗ, ਚੋਂਗਕਿੰਗ, ਝਾਂਗਜ਼ੂ ਆਦਿ ਸ਼ਹਿਰਾਂ ਲਈ ਜਾਣਗੀਆਂ।



ਹਾਲਾਂਕਿ, ਇਨ੍ਹਾਂ ਉਡਾਣ ਸੇਵਾਵਾਂ ਨਾਲ ਚੀਨੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜੇ ਬਹੁਤ ਜ਼ਿਆਦਾ ਜ਼ਰੂਰਤ ਨਹੀਂ, ਤਾਂ ਯਾਤਰਾ ਕਰਨ ਤੋਂ ਪ੍ਰਹੇਜ਼ ਕਰਨ ਕਿਉਂਕਿ ਯਾਤਰਾ ਦੌਰਾਨ ਸੰਕਰਮਣ ਫੈਲਣ ਦਾ ਜੋਖਮ ਹੁੰਦਾ ਹੈ। ਇਸ ਦੇ ਨਾਲ ਹੀ ਕੋਵਿਡ-19 ਦੇ ਸਬੰਧ ਵਿੱਚ ਭਾਰਤੀ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਚੀਨ ਦਾ ਦੌਰਾ ਕਰਨ ਤੋਂ ਬਾਅਦ ਜਲਦੀ ਹੀ ਭਾਰਤ ਪਰਤਣਾ ਸੰਭਵ ਨਹੀਂ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904