ਬੀਜਿੰਗ: ਚੀਨ ਤੇ ਅਮਰੀਕਾ ਦਰਮਿਆਨ ਤਣਾਅ ਵਧਦਾ ਹੀ ਜਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਨੇ ਬੁੱਧਵਾਰ ਨੂੰ 16 ਜੂਨ ਤੋਂ ਸਾਰੀਆਂ ਚੀਨੀ ਉਡਾਣਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਜਵਾਬ ‘ਚ ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕੀ ਏਅਰਲਾਇੰਸ ਨੂੰ ਆਪਣੇ ਦੇਸ਼ ਲਈ ਸੀਮਤ ਉਡਾਣਾਂ ਦੀ ਆਗਿਆ ਦੇਵੇਗਾ।
ਕੋਰੋਨਾਵਾਇਰਸ ਕਾਰਨ ਚੀਨ ‘ਚ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਸੀ ਪਰ ਹੁਣ ਵਿਦੇਸ਼ੀ ਏਅਰਲਾਈਨਾਂ ਨੂੰ ਸੀਮਤ ਉਡਾਣਾਂ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਅਮਰੀਕਨ ਏਅਰਲਾਇੰਸ 'ਤੇ ਲੱਗੀ ਰੋਕ ਵੀ ਹਟਾ ਦਿੱਤੀ ਜਾਵੇਗੀ।
ਯੂਐਸ ਦੇ ਆਵਾਜਾਈ ਵਿਭਾਗ ਨੇ ਕਿਹਾ,
“ ਜਨਵਰੀ 2020 ਵਿੱਚ ਦੋਹਾਂ ਦੇਸ਼ਾਂ ਦਰਮਿਆਨ ਉਡਾਣਾਂ ਘੱਟ ਹੋਈਆਂ ਸੀ। ਇਸ ਤੋਂ ਬਾਅਦ ਅਮਰੀਕਨ ਏਅਰਲਾਇੰਸ, ਡੈਲਟਾ ਏਅਰ ਲਾਈਨਜ਼, ਯੂਨਾਈਟਿਡ ਏਅਰਲਾਇੰਸ ਨੇ ਅਮਰੀਕਾ ਤੇ ਚੀਨ ਵਿਚਾਲੇ ਉਡਾਣਾਂ ਚਲਾਇਆ। ਚੀਨ ਦੀਆਂ ਏਅਰਲਾਇੰਸਜ਼ ਨੇ ਆਪਣੀਆਂ ਕੁਝ ਉਡਾਣਾਂ ਦਾ ਸੰਚਾਲਨ ਵੀ ਰੋਕ ਦਿੱਤਾ ਹੈ।-
ਆਵਾਜਾਈ ਵਿਭਾਗ ਨੇ ਕਿਹਾ,
ਯੂਨਾਈਟਿਡ ਏਅਰਲਾਇੰਸ ਅਤੇ ਡੈਲਟਾ ਏਅਰਲਾਇੰਸ 1 ਜੂਨ ਤੋਂ ਚੀਨ ਲਈ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਸੀ। ਹਾਲਾਂਕਿ, ਉਸ ਦੀਆਂ ਬੇਨਤੀਆਂ ਦੇ ਬਾਵਜੂਦ, ਚੀਨੀ ਸਰਕਾਰ ਉਡਾਣਾਂ ਨੂੰ ਮਨਜ਼ੂਰੀ ਦੇਣ ਵਿੱਚ ਅਸਫਲ ਰਹੀ। ਕੋਰੋਨਾਵਾਇਰਸ ਕਾਰਨ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਸੀ। -
ਟ੍ਰਾਂਸਪੋਰਟੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਚੀਨ ਦੋਵੇਂ ਦੇਸ਼ਾਂ ‘ਚ ਉਡਾਣਾਂ ਦੇ ਸੰਬੰਧ ‘ਚ ਹੋਏ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ। ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸੰਬੰਧ ਕਾਇਮ ਰੱਖਣ ਲਈ ਚੀਨੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਣਗੇ।