ਬਠਿੰਡਾ: ਪੰਜਾਬ 'ਚ ਅਜੇ ਵੀ ਚੀਨੀ ਡੋਰ ਖੂਬ ਵਿਕ ਰਹੀ ਹੈ। ਜਦਕਿ ਕਈ ਹਾਦਸੇ ਹੋਣ ਕਾਰਨ ਇਹ ਡੋਰ ਵੇਚਣ 'ਤੇ ਪਾਬੰਦੀ ਲਾਈ ਗਈ ਹੈ। ਇਸ ਡੋਰ ਕਰਕੇ ਕਈਆਂ ਦੀ ਜਾਨ ਖ਼ਤਰੇ 'ਚ ਪਈ ਹੈ। ਹੁਣ ਇੱਕ ਵਾਰ ਫੇਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਇੱਕ ਵਿਅਕਤੀ ਦਾ ਗਲ ਡੋਰ ਨਾਲ ਵੱਢਿਆ ਗਿਆ।
ਜ਼ਖ਼ਮੀ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੇ ਗਲ 'ਤੇ 10 ਤੋਂ ਜ਼ਿਆਦਾ ਟਾਂਕੇ ਲੱਗੇ ਹਨ। ਡਾਕਟਰਾਂ ਨੇ ਉਸ ਨੂੰ ਬੋਲਣ ਤੋਂ ਮਨਾ ਕੀਤਾ ਹੈ। ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਖ਼ਤਰਨਾਕ ਡੋਰ ਵੇਚਣ ਵਾਲਿਆਂ 'ਤੇ ਪੁਲਿਸ ਨੂੰ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ।