ਲੱਦਾਖ: ਭਾਰਤੀ ਸੈਨਿਕਾਂ ਨੇ ਲੱਦਾਖ ਦੇ ਚੁਮਾਰ-ਡੈਮਚੋਕ ਖੇਤਰ 'ਚ ਇੱਕ ਚੀਨੀ ਫੌਜੀ ਨੂੰ ਗ੍ਰਿਫਤਾਰ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਅਜਿਹਾ ਖ਼ਦਸ਼ਾ ਹੈ ਕਿ ਚੀਨੀ ਸੈਨਿਕ ਅਣਜਾਣੇ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਹੈ। ਪਹਿਲਾਂ ਤੋਂ ਤੈਅ ਪ੍ਰੋਟੋਕੋਲ ਤਹਿਤ, ਚੀਨੀ ਫੌਜੀ ਨੂੰ ਹੁਣ ਵਾਪਸ ਕਰ ਦਿੱਤਾ ਜਾਵੇਗਾ। ਭਾਰਤੀ ਫੌਜ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪਿਛਲੇ ਛੇ ਮਹੀਨਿਆਂ ਤੋਂ ਭਾਰਤ ਤੇ ਚੀਨ ਦੀ ਸਰਹੱਦ ‘ਤੇ ਤਣਾਅ ਚੱਲ ਰਿਹਾ ਹੈ। ਇਸ ਤਣਾਅ ਨੂੰ ਘਟਾਉਣ ਲਈ ਡਿਪਲੋਮੈਟਿਕ ਤੇ ਸੈਨਿਕ ਬੈਠਕਾਂ ਦੇ ਕਈ ਦੌਰ ਕੀਤੇ ਗਏ ਹਨ। ਹਾਲਾਂਕਿ, ਕੋਈ ਖਾਸ ਨਤੀਜਾ ਨਹੀਂ ਮਿਲਿਆ ਹੈ। ਸੈਨਿਕ ਗੱਲਬਾਤ ਦੇ ਸੱਤ ਦੌਰ ਹੋਏ ਹਨ। 21 ਸਤੰਬਰ ਨੂੰ ਸੈਨਿਕ ਗੱਲਬਾਤ ਦੇ ਛੇਵੇਂ ਗੇੜ ਤੋਂ ਬਾਅਦ, ਦੋਵਾਂ ਧਿਰਾਂ ਨੇ ਕਈ ਫੈਸਲਿਆਂ ਦਾ ਐਲਾਨ ਕੀਤਾ।
ਇਸ ਵਿੱਚ ਅਗਾਂਹਵਧੂ ਖੇਤਰਾਂ ਵਿੱਚ ਵਧੇਰੇ ਫੌਜ ਨਾ ਭੇਜਣਾ, ਜ਼ਮੀਨ 'ਤੇ ਇਕਪਾਸੜ ਸਥਿਤੀ ਬਦਲਣ ਤੋਂ ਪਰਹੇਜ਼ ਕਰਨਾ ਤੇ ਅਜਿਹੀ ਕੋਈ ਕਾਰਵਾਈ ਕਰਨੀ ਸ਼ਾਮਲ ਹੈ ਜਿਸ ਨਾਲ ਮਾਮਲੇ ਹੋਰ ਗੁੰਝਲਦਾਰ ਹੋਣ। ਤਣਾਅ ਦੇ ਮੱਦੇਨਜ਼ਰ ਭਾਰਤ ਤੇ ਚੀਨ ਨੇ ਸਰਹੱਦ 'ਤੇ ਵੱਡੀ ਗਿਣਤੀ 'ਚ ਸੈਨਿਕ ਤਾਇਨਾਤ ਕੀਤੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਭਾਰਤੀ ਸਰਹੱਦ ਅੰਦਰ ਆ ਵੜਿਆ ਚੀਨੀ ਫੌਜੀ, ਭਾਰਤੀ ਸੈਨਿਕਾਂ ਕੀਤੀ ਕਾਰਵਾਈ
ਏਬੀਪੀ ਸਾਂਝਾ
Updated at:
19 Oct 2020 04:27 PM (IST)
ਭਾਰਤੀ ਸੈਨਿਕਾਂ ਨੇ ਲੱਦਾਖ ਦੇ ਚੁਮਾਰ-ਡੈਮਚੋਕ ਖੇਤਰ 'ਚ ਇੱਕ ਚੀਨੀ ਫੌਜੀ ਨੂੰ ਗ੍ਰਿਫਤਾਰ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਅਜਿਹਾ ਖ਼ਦਸ਼ਾ ਹੈ ਕਿ ਚੀਨੀ ਸੈਨਿਕ ਅਣਜਾਣੇ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਹੈ। ਪਹਿਲਾਂ ਤੋਂ ਤੈਅ ਪ੍ਰੋਟੋਕੋਲ ਤਹਿਤ, ਚੀਨੀ ਫੌਜੀ ਨੂੰ ਹੁਣ ਵਾਪਸ ਕਰ ਦਿੱਤਾ ਜਾਵੇਗਾ। ਭਾਰਤੀ ਫੌਜ ਨੇ ਇਸ ਦੀ ਪੁਸ਼ਟੀ ਕੀਤੀ ਹੈ।
- - - - - - - - - Advertisement - - - - - - - - -