ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਸ਼ਹਿਰ 'ਚ ਪੰਜਾਬ ਤੇ ਹਰਿਆਣਾ ਨੰਬਰ ਦੇ ਆਟੋ ਦੀ ਐਂਟਰੀ ਬੰਦ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਜਿੱਥੇ ਆਟੋ ਚਾਲਕਾਂ 'ਚ ਰੋਸ ਪੈਦਾ ਹੋ ਗਿਆ ਹੈ, ਉੱਥੇ ਹੀ ਸ਼ਹਿਰ ਦੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ-ਹਰਿਆਣਾ ਦੇ ਆਟੋ ਬੰਦ ਹੋਣ ਨਾਲ ਚੰਡੀਗੜ੍ਹ ਦੇ ਰਜਿਸਟਰਡ ਆਟੋ ਵਾਲਿਆਂ ਦੀ ਚਾਂਦੀ ਹੋ ਗਈ ਹੈ।
ਉਨ੍ਹਾਂ ਇਸ ਮੌਕੇ ਦਾ ਫਾਇਦਾ ਚੁੱਕਦਿਆਂ ਦੁੱਗਣਾ ਕਰਾਇਆ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਰੂਟਸ 'ਤੇ ਆਟੋ ਚਾਲਕ ਸਵਾਰੀਆਂ ਤੋਂ 10 ਰੁਪਏ ਲੈ ਰਹੇ ਸੀ, ਉਸ ਰੂਟ 'ਤੇ ਹੁਣ ਸਵਾਰੀਆਂ ਤੋਂ 20 ਰੁਪਏ ਲੈਣੇ ਸ਼ੁਰੂ ਕਰ ਦਿੱਤੇ ਹਨ। ਇਹ ਹਾਲ ਸਿਰਫ ਚੰਡੀਗੜ੍ਹ ਨੰਬਰ ਵਾਲੇ ਆਟੋ ਦਾ ਹੀ ਨਹੀਂ ਸਗੋਂ ਕੈਬ ਕੰਪਨੀਆਂ ਦਾ ਵੀ ਹੈ। ਕੈਬ ਕੰਪਨੀਆਂ ਨੇ ਵੀ ਆਟੋ ਬੰਦ ਹੋਣ ਨਾਲ ਆਪਣੇ ਕਿਰਾਏ 'ਚ ਇਜ਼ਾਫਾ ਕਰ ਦਿੱਤਾ ਹੈ।
ਦਰਅਸਲ ਚੰਡੀਗੜ੍ਹ 'ਚ ਪੰਜਾਬ-ਹਰਿਆਣਾ ਤੋਂ ਬਿਨ੍ਹਾਂ ਪਰਮਿਟ ਦੇ ਰੋਜ਼ਾਨਾ ਢਾਈ ਹਜ਼ਾਰ ਆਟੋ ਆ ਰਹੇ ਸੀ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਸ਼ਹਿਰ 'ਚ ਇਨ੍ਹਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ।
ਚੰਡੀਗੜ੍ਹ 'ਚ ਪੰਜਾਬ-ਹਰਿਆਣਾ ਦੇ ਆਟੋ ਦੀ ਐਂਟਰੀ ਬੰਦ, ਡੱਬਲ ਹੋਏ ਕਿਰਾਏ
ਏਬੀਪੀ ਸਾਂਝਾ
Updated at:
04 Feb 2020 10:58 AM (IST)
ਯੂਟੀ ਪ੍ਰਸ਼ਾਸਨ ਨੇ ਸ਼ਹਿਰ 'ਚ ਪੰਜਾਬ ਤੇ ਹਰਿਆਣਾ ਨੰਬਰ ਦੇ ਆਟੋ ਦੀ ਐਂਟਰੀ ਬੰਦ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਜਿੱਥੇ ਆਟੋ ਚਾਲਕਾਂ 'ਚ ਰੋਸ ਪੈਦਾ ਹੋ ਗਿਆ ਹੈ, ਉੱਥੇ ਹੀ ਸ਼ਹਿਰ ਦੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- - - - - - - - - Advertisement - - - - - - - - -