ਪੰਜਾਬ ਪੁਲਿਸ ਨੇ ਸ਼ੌਰਿਆ ਚੱਕਰ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਦੂਸਰੇ ਸ਼ੂਟਰ ਇੰਦਰਜੀਤ ਸਿੰਘ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਕਾਮਰੇਡ ਦੀ ਹੱਤਿਆ ਪਾਕਿਸਤਾਨ ਦੇ ਸਾਬਕਾ ਖਾਲਿਸਤਾਨ ਅੱਤਵਾਦੀ ਲਖਬੀਰ ਸਿੰਘ ਰੋੜੇ ਅਤੇ ਉਸ ਦੇ ਆਈਐਸਆਈ ਹੈਂਡਲਰ ਨੇ ਕੀਤੀ ਸੀ।


ਇੰਦਰਜੀਤ ਮੁੰਬਈ ਤੋਂ ਦੁਬਈ ਲਈ ਫਲਾਈਟ ਫੜਨ ਜਾ ਰਿਹਾ ਸੀ ਜਦੋਂ ਉਸ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਦਿੱਲੀ ਪੁਲਿਸ ਕਾਮਰੇਡ ਹੱਤਿਆ ਕਾਂਡ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਚੁਕੀ ਹੈ। ਇਸ ਦੂਜੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ ਅਤੇ ਦੋਸ਼ੀ ਇੰਦਰਜੀਤ ਨੂੰ ਵੀ ਐਨਆਈਏ ਹਵਾਲੇ ਕਰ ਦਿੱਤਾ ਜਾਵੇਗਾ।

ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਦੇਸ਼ਧ੍ਰੋਹ ਤੇ UAPA ਤਹਿਤ ਮਾਮਲਾ ਕੀਤਾ ਦਰਜ

ਇੰਦਰਜੀਤ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਸੰਨੀ, ਜਿਸ ਨੇ ਆਪਣੇ ਆਪ ਨੂੰ ਇੱਕ ਕੈਨੇਡੀਅਨ ਦੱਸਿਆ ਸੀ, ਕਿਲਿੰਗ ਲਈ ਉਸ ਦੇ ਸੰਪਰਕ ਵਿੱਚ ਸੀ ਅਤੇ ਸੰਨੀ ਨੇ ਉਸ ਦਾ ਦੁਬਈ ਭੱਜਣ ਲਈ ਵੀ ਵੀਜ਼ਾ ਲਗਵਾਇਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ