ਨਵੀ ਦਿੱਲੀ: ਕਿਸਾਨਾਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਕਿਸਾਨਾਂ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਤੋਂ ਕੇਂਦਰ ਸਰਕਾਰ ਬੌਖਲਾਹਟ 'ਚ ਹੈ। 8 ਦਸੰਬਰ ਦਾ ਬੰਦ ਸਵੇਰ ਤੋਂ ਸ਼ਾਮ ਤੱਕ ਹੋਵੇਗਾ। ਚੱਕਾ ਜਾਮ ਦੁਪਹਿਰ 3 ਵਜੇ ਤੱਕ ਰਹੇਗਾ। ਐਂਬੂਲੈਂਸ ਅਤੇ ਵਿਆਹ ਵਾਲੇ ਵਾਹਨ ਨਹੀਂਰੋਕੇ ਜਾਣਗੇ। ਰਾਸ਼ਟਰੀ ਸਨਮਾਨ 7 ਨੂੰ ਵਾਪਸ ਕੀਤੇ ਜਾਣਗੇ। ਗੁਜਰਾਤ ਦੇ ਨੌਜਵਾਨਾਂ ਦਾ ਇੱਕ ਜਥਾ ਮੋਟਰ ਸਾਈਕਲ 'ਤੇ ਦਿੱਲੀ ਆ ਰਿਹਾ ਹੈ। ਕੇਂਦਰ ਦੇ ਅੜੀਅਲ ਵਤੀਰੇ ਕਾਰਨ ਅੰਦੋਲਨ ਸਾਡੀ ਮਜਬੂਰੀ ਬਣ ਗਿਆ ਹੈ।


ਉਨ੍ਹਾਂ ਸਾਰੇ ਵਰਗ ਦੇ ਕਿਸਾਨਾਂ ਨੂੰ ਭਾਰਤ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਖੇਤੀਬਾੜੀ ਕਨੂੰਨ ਰੱਦ ਕਰਨੇ ਹੀ ਹੋਣਗੇ। ਇਸ ਤੋਂ ਇਲਾਵਾ ਹੁਣ ਕੋਈ ਹੋਰ ਗੱਲਬਾਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਨਾਲ ਗੱਲਬਾਤ ਕਰਨ ਲਈ ਮੰਤਰੀ 9 ਦਸੰਬਰ ਤੱਕ ਦਾ ਸਮਾਂ ਲੈ ਕੇ ਗਏ ਹਨ। ਹੁਣ ਪਤਾ ਨਹੀਂ ਉਨ੍ਹਾਂ ਕਿਸ ਨਾਲ ਗੱਲ ਕਰਨੀ ਹੈ। ਸਾਰੇ ਤਿੰਨ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਣਾ ਚਾਹੀਦਾ ਹੈ।

ਕੇਜਰੀਵਾਲ ਦਾ ਵਰਕਰਾਂ ਨੂੰ ਆਦੇਸ਼, 8 ਦਸੰਬਰ ਨੂੰ ਸੜਕਾਂ 'ਤੇ ਡਟ ਜਾਓ

ਉਨ੍ਹਾਂ ਕਿਹਾ ਐਡੀਟਰ ਗਿਲਡ ਨੇ ਮੀਡੀਆ ਨੂੰ ਚੇਤਾਵਨੀ ਦਿੱਤੀ ਹੈਇਸ ਲਈ ਗਿਲਡ ਦਾ ਧੰਨਵਾਦ। ਮੀਡੀਆ ਨੂੰ ਕਿਸਾਨੀ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੱਸਿਆ ਕਿ ਉੱਤਰਾਖੰਡ, ਹਰਿਆਣਾ, ਮੱਧ ਪ੍ਰਦੇਸ਼ ਦੇ ਵਪਾਰ ਬੋਰਡਾਂਅਤੇ ਟ੍ਰਾਂਸਪੋਰਟ ਯੂਨੀਅਨ ਨੇ ਭਾਰਤ ਬੰਦ 'ਚ ਸ਼ਾਮਲ ਹੋਣ ਦਾ ਸਮਰਥਨ ਕੀਤਾ ਹੈ। 8 ਦਸੰਬਰ ਨੂੰ ਭਾਰਤ ਪੂਰੀ ਤਰ੍ਹਾਂ ਬੰਦ ਰਹੇਗਾ।

ਹੁਣ ਬੀਜੇਪੀ ਦੇ ਨਿਸ਼ਾਨੇ 'ਤੇ ਸੈਫ ਅਲੀ ਖਾਨ, ਵਿਧਾਇਕ ਰਾਮ ਕਦਮ ਨੇ ਵੰਗਾਰਿਆ

ਉਨ੍ਹਾਂ ਕਿਹਾ ਉੱਤਰ ਭਾਰਤ 'ਚ ਵਿਆਹਾਂ ਦਾ ਸੀਜ਼ਨ ਹੈ। ਬੰਦ ਦੌਰਾਨ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਏਗੀ। ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਨੇ ਸਰਕਾਰਾਂ ਦੇ ਜਬਰ ਦਾ ਸਾਹਮਣਾ ਕੀਤਾ ਪਰ ਦਿੱਲੀ ਆਉਣ ਤੋਂ ਨਹੀਂ ਰੁਕੇ। ਭਾਰਤ ਬੰਦ ਵਿੱਚ ਮੰਡੀਆਂ, ਬਾਜ਼ਾਰਾਂ, ਵਾਹਨ ਸਾਰੇ ਬੰਦ ਰਹਿਣਗੇ। ਕਿਸਾਨਾਂ ਨੂੰ ਰਾਜਨੀਤਿਕ ਪਾਰਟੀਆਂ, ਵਪਾਰੀ, ਮਜ਼ਦੂਰ, ਟਰਾਂਸਪੋਰਟਰਾਂ ਅਤੇ ਸਾਰੀਆਂ ਸ਼੍ਰੇਣੀਆਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਇਹ ਬੰਦ ਇਤਿਹਾਸਿਕ ਬੰਦ ਹੋਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ