ਪੰਜਾਬ ਯੂਥ ਕਾਂਗਰਸ ਦੇ ਕਲੇਸ਼ ਦਾ ਸੇਕ ਪਹੁੰਚਿਆ ਦਿੱਲੀ, ਚੋਣ ਨਤੀਜਿਆਂ ਨੂੰ ਲੈ ਵਿਵਾਦ
ਏਬੀਪੀ ਸਾਂਝਾ | 03 Jan 2020 03:39 PM (IST)
ਪੰਜਾਬ ਯੂਥ ਕਾਂਗਰਸ 'ਚ ਚੱਲ ਰਹੇ ਕਲੇਸ਼ ਦੀਆਂ ਲਪਟਾਂ ਦਿੱਲੀ ਤਕ ਪਹੁੰਚ ਗਈਆਂ ਹਨ। ਜਸਵਿੰਦਰ ਜੱਸੀ ਨੇ ਆਪਣੇ ਸਾਥੀਆਂ ਨਾਲ ਆਲ ਇੰਡੀਆ ਯੂਥ ਕਾਂਗਰਸ ਦੇ ਦਫਤਰ 'ਚ ਕਾਂਗਰਸ ਯੂਥ ਦੇ ਪ੍ਰਧਾਨ ਸ਼੍ਰੀਨਿਵਾਸਨ ਨਾਲ ਮੁਲਾਕਾਤ ਕੀਤੀ।
ਚੰਡੀਗੜ੍ਹ: ਪੰਜਾਬ ਯੂਥ ਕਾਂਗਰਸ 'ਚ ਚੱਲ ਰਹੇ ਕਲੇਸ਼ ਦੀਆਂ ਲਪਟਾਂ ਦਿੱਲੀ ਤਕ ਪਹੁੰਚ ਗਈਆਂ ਹਨ। ਜਸਵਿੰਦਰ ਜੱਸੀ ਨੇ ਆਪਣੇ ਸਾਥੀਆਂ ਨਾਲ ਆਲ ਇੰਡੀਆ ਯੂਥ ਕਾਂਗਰਸ ਦੇ ਦਫਤਰ 'ਚ ਕਾਂਗਰਸ ਯੂਥ ਦੇ ਪ੍ਰਧਾਨ ਸ਼੍ਰੀਨਿਵਾਸਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜੱਸੀ ਨੇ ਕਿਹਾ ਕਿ ਆਲਾਕਮਾਨ ਤੋਂ ਉਨ੍ਹਾਂ ਨੇ ਕਮੇਟੀ ਬਣਾ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਜੱਸੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਅਣਮਿਥੇ ਸਮੇਂ ਤਕ ਯੂਥ ਕਾਂਗਰਸ ਦੇ ਦਫਤਰ 'ਚ ਸ਼ਾਂਤੀਪੂਰਨ ਤਰੀਕੇ ਨਾਲ ਬੈਠ ਧਰਨਾ ਕਰਨਗੇ। ਦੱਸ ਦਈਏ ਕਿ ਜੱਸੀ ਦਾ ਕਹਿਣਾ ਹੈ ਕਿ ਪੰਜਾਬ 'ਚ ਯੂਥ ਕਾਂਗਰਸ ਦੀ ਚੋਣ ਗਲਤ ਤਰੀਕੇ ਨਾਲ ਹੋਏ ਹਨ, ਪਾਰਟੀ ਅੰਦਰ ਕੁਝ ਲੋਕਾਂ ਨੇ ਗਲਤ ਤਰੀਕੇ ਨਾਲ ਨਤੀਜੇ ਬਣਾਏ ਹਨ ਜਿਸ ਦੇ ਸਬੂਤ ਉਸ ਕੋਲ ਹਨ। ਇਸ ਦੇ ਨਾਲ ਹੀ ਜਸਵਿੰਦਰ ਦਾ ਕਹਿਣਾ ਹੈ ਕਿ ਉਹ ਇਹ ਸਬੂਤ ਸਿਰਫ ਆਲਾਕਮਾਨ ਨੂੰ ਹੀ ਵਿਖਾਵੇਗਾ।