ਚੰਡੀਗੜ੍ਹ: ਕੈਪਟਨ ਦੇ ਮੰਤਰੀਆਂ ਨਾਲ ਆਢਾ ਲੈਣਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਨੂੰ ਮਹਿੰਗਾ ਪਿਆ ਹੈ। ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਕਰਨ ਅਵਤਾਰ ਸਿੰਘ ਤੋਂ ਟੈਕਸ ਵਿਭਾਗ ਵਾਪਸ ਲੈ ਲਿਆ ਹੈ। ਸੂਤਰਾਂ ਅਨੁਸਾਰ ਸਰਕਾਰ ਜਲਦੀ ਹੀ ਕਰਨ ਅਵਤਾਰ ਸਿੰਘ ਤੋਂ ਆਬਕਾਰੀ ਨਾਲ ਜੁੜੇ ਮਾਮਲੇ ਵੀ ਵਾਪਸ ਲੈਣ ਜਾ ਰਹੀ ਹੈ। ਉਸ ਕੋਲ ਟੈਕਸ ਵਿਭਾਗ ਦਾ ਵਾਧੂ ਚਾਰਜ ਸੀ।


ਇਹ ਵਿਭਾਗ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜਿਆਂ ਹੈ। ਜਿਨ੍ਹਾਂ ਕੈਬਨਿਟ ਦੀ ਮੀਟਿੰਗ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰ ਦਿੱਤਾ ਕਿ ਜੇ ਕਰਨ ਅਵਤਾਰ ਸਿੰਘ ਮੀਟਿੰਗ ‘ਚ ਆਉਂਦੇ ਹਨ, ਤਾਂ ਉਹ ਮੀਟਿੰਗ ‘ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਹੋਰ ਮੰਤਰੀਆਂ ਨਾਲ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ‘ਤੇ ਛੱਡ ਦਿੱਤੀ।

ਪਰਸੋਨਲ ਵਿਭਾਗ ਦੀ ਆਈਏਐਸ ਬ੍ਰਾਂਚ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਏ.ਕੇ. ਵੇਣੂਗੋਪਾਲ ਨੂੰ ਵਿੱਤ ਕਮਿਸ਼ਨਰ ਕਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਸ ਵੇਲੇ ਉਹ ਬਿਜਲੀ ਵਿਭਾਗ ਦੇ ਜਲ ਸਰੋਤ, ਭੂ-ਵਿਗਿਆਨ ਦਾ ਪ੍ਰਮੁੱਖ ਸਕੱਤਰ ਹੈ। ਇਸ ਦੇ ਨਾਲ ਉਹ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ।

ਸਰਕਾਰ ਨੇ ਟੈਕਸ ਵਿਭਾਗ ਨੂੰ ਮੁੱਖ ਸਕੱਤਰ ਤੋਂ ਵਾਪਸ ਲੈਣ ‘ਚ ਅਜਿਹੀ ਕਾਹਲੀ ਦਿਖਾਈ ਹੈ ਕਿ ਏ. ਵੇਨੂਗੋਪਾਲ, ਜੋ 20 ਮਈ, 2020 ਤੱਕ ਛੁੱਟੀ 'ਤੇ ਹਨ, ਦੇ ਇਹ ਜ਼ਿੰਮੇਵਾਰੀ ਸੌਂਪਣ ਅਤੇ ਡਿਊਟੀ 'ਤੇ ਪਰਤਣ ਤਕ ਵਿੱਤ ਕਮਿਸ਼ਨਰ ਕਰ ਅਨੀਰੁਧ ਤਿਵਾੜੀ ਨੂੰ ਕੰਮ ਸੰਭਾਲਣ ਲਈ ਕਿਹਾ ਗਿਆ ਹੈ। ਤਿਵਾੜੀ ਇਸ ਸਮੇਂ ਪ੍ਰਿੰਸੀਪਲ ਸੇਕ੍ਰੇਟਰੀ ਫਾਇਨੈਂਸ ਹਨ ਅਤੇ ਪ੍ਰਮੁੱਖ ਸਕੱਤਰ ਨਵੇਂ ਅਤੇ ਰਿਨੁਏਬਲ ਐਨਰਜੀ ਸੋਰਸ ਦਾ ਵਾਧੂ ਚਾਰਜ ਸੰਭਾਲ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ