ਕਾਂਗਰਸੀ ਲੀਡਰ ਦੀ ਵੰਗਾਰ, 'ਹਾਂ ਮੈਂ ਪਾਕਿਸਤਾਨੀ, ਜੋ ਕਰਨੈ ਕਰ ਲਓ'
ਏਬੀਪੀ ਸਾਂਝਾ | 16 Jan 2020 02:03 PM (IST)
ਸੀਏਏ ਨੂੰ ਲੈ ਕੇ ਹੰਗਾਮਾ ਅਜੇ ਰੁਕਿਆ ਨਹੀਂ। ਕਾਂਗਰਸ ਸਣੇ ਤਮਾਮ ਵਿਰੋਧੀ ਧਿਰਾਂ ਸਰਕਾਰ 'ਤੇ ਨਿਸ਼ਾਨੇ ਸਾਧ ਰਹੀਆਂ ਹਨ। ਇਸੇ ਦੌਰਾਨ ਕਾਂਗਰਸ ਦੇ ਲੋਕ ਸਭਾ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਬੀਜੇਪੀ ਉਨ੍ਹਾਂ ਨੂੰ ਪਾਕਿਸਤਾਨੀ ਵਜੋਂ ਸੱਦਦੀ ਹੈ ਤੇ ਮੈਂ ਅੱਜ ਕਹਿੰਦਾ ਹਾਂ ਕਿ ਮੈਂ ਪਾਕਿਸਤਾਨੀ ਹਾਂ।
ਨਵੀਂ ਦਿੱਲੀ: ਰੰਜਨ ਚੌਧਰੀ ਆਪਣੇ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ ਤੇ ਆਪਣੇ ਤਾਜ਼ਾ ਬਿਆਨ ਕਰਕੇ ਇੱਕ ਵਾਰ ਫੇਰ ਉਹ ਚਰਚਾ 'ਚ ਆ ਗਏ ਹਨ। ਉਨ੍ਹਾਂ ਕਿਹਾ, "ਅੱਜ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਾਕਿਸਤਾਨੀ ਹਾਂ। ਤੁਸੀਂ ਜੋ ਕਰਨਾ ਚਾਹੋ ਕਰ ਸਕਦੇ ਹੋ"। ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਦੇਸ਼ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਪਿਓ ਦਾ ਨਹੀਂ। ਉਨ੍ਹਾਂ ਕਿਹਾ, "ਹਿੰਦੁਸਤਾਨ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ। ਸਾਨੂੰ ਉਹ ਕਹਿਣ ਨੂੰ ਕਿਹਾ ਜਾਂਦਾ ਹੈ ਜੋ ਮੋਦੀ ਤੇ ਸ਼ਾਹ ਕਹਿੰਦੇ ਹਨ ਪਰ ਸਾਨੂੰ ਇਹ ਮਨਜ਼ੂਰ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ 'ਚ ਅੱਤਵਾਦੀਆਂ ਨਾਲ ਤਾਲੁਕ ਰੱਖਣ ਵਾਲੇ ਡੀਐਸਪੀ ਬਾਰੇ ਕਿਹਾ ਕਿ ਜੇਕਰ ਦਵਿੰਦਰ ਸਿੰਘ ਦੀ ਥਾਂ ਦਵਿੰਦਰ ਖ਼ਾਨ ਹੁੰਦਾ ਤਾਂ ਟ੍ਰੋਲ ਆਰਮੀ ਇਸ ਮਾਮਲੇ ਨੂੰ ਖੂਬ ਉਛਾਲਦੀ।