ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ, ਪ੍ਰਵਾਸੀ ਮਜ਼ਦੂਰਾਂ ਨਾਲ ਜੁੜਿਆ ਵੀਡੀਓ ਕੀਤਾ ਸ਼ੇਅਰ
ਏਬੀਪੀ ਸਾਂਝਾ | 14 May 2020 07:47 PM (IST)
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਵਾਸੀ ਮਜ਼ਦੂਰਾਂ ਦੇ ਦਰਦ ਨਾਲ ਜੁੜੀ ਇੱਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਵੀ ਲਿਖੀਆ ਹੈ।
ਨਵੀਂ ਦਿੱਲੀ: ਕਾਂਗਰਸ (Congress) ਨੇਤਾ ਰਾਹੁਲ ਗਾਂਧੀ (Rahul Gandhi) ਨੇ ਅੱਜ ਪ੍ਰਵਾਸੀ ਮਜ਼ਦੂਰਾਂ (migrant workers) ਨਾਲ ਜੁੜੇ ਇੱਕ ਵੀਡੀਓ ਨੂੰ ਸ਼ੇਅਰ ਕਰਦਿਆਂ ਮੋਦੀ ਸਰਕਾਰ (Modi Government) ‘ਤੇ ਖੂਬ ਵਰ੍ਹੇ। ਉਨ੍ਹਾਂ ਕਿਹਾ ਕਿ ਇਹ ਮਜ਼ਦੂਰ ਦੇਸ਼ ਦੀ ਸਵੈ-ਮਾਣ ਦਾ ਝੰਡਾ ਹਨ.... ਉਹ ਕਦੇ ਵੀ ਉਨ੍ਹਾਂ ਨੂੰ ਝੁਕਣ ਨਹੀਂ ਦੇਣਗੇ। ਉਨ੍ਹਾਂ ਦੀਆਂ ਚੀਕਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਉਨ੍ਹਾਂ ਦੀ ਮਦਦ ਕੀਤੀ ਜਾਏਗੀ। ਰਾਹੁਲ ਗਾਂਧੀ ਦਾ ਟਵੀਟ: ਦੱਸ ਦਈਏ ਕਿ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਦੇਸ਼ ਵਿੱਚ 50 ਦਿਨਾਂ ਤੋਂ ਵੱਧ ਸਮੇਂ ਤੋਂ ਲੌਕਡਾਊਨ ਲੱਗਿਆ ਹੋਇਆ ਹੈ। ਇਸ ਕਾਰਨ, ਕਾਮੇ ਕੰਮ ਦੀ ਘਾਟ ਕਾਰਨ ਆਪਣੇ ਘਰ ਪਰਤਣ ਲਈ ਮਜਬੂਰ ਹਨ। ਇਸ ਦੌਰਾਨ ਮਜ਼ਦੂਰਾਂ ਦੀਆਂ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਚਿੰਤਾ ਦੀ ਸਥਿਤੀ ਪੈਦਾ ਕਰ ਰਹੀਆਂ ਹਨ। ਕਾਂਗਰਸ ਲਗਾਤਾਰ ਗਰੀਬਾਂ ਦੇ ਖਾਤਿਆਂ ਵਿੱਚ ਪੈਸੇ ਭੇਜਣ ਦੀ ਮੰਗ ਕਰ ਰਹੀ ਹੈ। ਅੱਜ ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਆਰਥਿਕ ਪੈਕੇਜ ਨਾਲ ਸਬੰਧਤ ਐਲਾਨ ਕੀਤੇ ਗਏ ਤਾਂ ਇਸ ‘ਤੇ ਵੀ ਕਾਂਗਰਸ ਨੇ ਸਖ਼ਤ ਪ੍ਰਤੀਕ੍ਰਿਆ ਦਿੱਤੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, "ਨਿਰਮਲਾ ਸੀਤਾਰਮਨ ਦੇ ਆਰਥਿਕ ਪੈਕੇਜ ਦੇ ਦੂਜੇ ਦਿਨ ਐਲਾਨਾਂ ਦਾ ਅਰਥ ਹੈ - ਖੋਦਿਆ ਪਹਾੜ, ਨਿਕਲਾ ਜੁਮਲਾ।" ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਪੈਕੇਜ ਬਾਰੇ ਜਿਹੜੀਆਂ ਉਮੀਦਾਂ ਸੀ ਉਹ ਢਹਿ ਢੇਰੀ ਹੋ ਗਈਆਂ। ਉਨ੍ਹਾਂ ਕਿਹਾ, "ਭਾਰਤ ਨੇ ਨਰਿੰਦਰ ਮੋਦੀ ‘ਤੇ ਯਕੀਨ ਕੀਤਾ ਕਿ ਉਹ ਆਰਥਿਕ ਪੈਕੇਜ ਬਾਰੇ ਗੰਭੀਰ ਹਨ। ਪਰ ਵਿੱਤ ਮੰਤਰੀ ਦੇ ਐਲਾਨ ਤੋਂ ਸਾਰੀ ਉਮੀਦਾਂ ਖ਼ਤਮ ਹੋ ਗਈਆਂ।“ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904