ਵੱਡੀ ਖ਼ਬਰ: ਭਗੌੜਾ ਵਿਜੇ ਮਾਲਿਆ ਨੂੰ ਬ੍ਰਿਟੇਨ ‘ਚ ਝਟਕਾ, ਹੁਣ ਭਾਰਤ ਆਉਣਾ ਹੀ ਪਏਗਾ
ਏਬੀਪੀ ਸਾਂਝਾ | 14 May 2020 05:30 PM (IST)
ਭਾਰਤ ਤੋਂ ਫਰਾਰ ਹੋਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਲੱਗਾ। ਹੁਣ ਉਸ ਨੂੰ ਭਾਰਤ ਆਉਣਾ ਪਏਗਾ।
ਵਿਜੇ ਮਾਲਿਆ (ਪੁਰਾਣੀ ਤਸਵੀਰ)
ਲੰਡਨ: ਭਗੌੜਾ ਵਿਜੇ ਮਾਲਿਆ (Vijay Mallya) ਨੂੰ ਬ੍ਰਿਟੇਨ ‘ਚ ਵੱਡਾ ਝਟਕਾ ਲੱਗਿਆ ਹੈ। ਮਾਲਿਆ ਨੇ ਹਾਲ ਹੀ ਵਿੱਚ ਬ੍ਰਿਟਿਸ਼ ਪ੍ਰਸ਼ਾਸਨ ਤੋਂ ਲੰਡਨ ਹਾਈ ਕੋਰਟ ਦੇ ਹਵਾਲਗੀ ਦੇ ਫੈਸਲੇ ਖਿਲਾਫ ਬ੍ਰਿਟਿਸ਼ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਦੀ ਇਜਾਜ਼ਤ ਮੰਗੀ ਸੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ‘ਚ ਹੁਣ ਇਹ ਸਾਫ ਹੋ ਗਿਆ ਹੈ ਕਿ ਮਾਲਿਆ ਨੂੰ ਭਾਰਤ ਪਰਤਣਾ ਪਏਗਾ। ਅੱਜ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ 100 ਫੀਸਦੀ ਕਰਜ਼ਾ ਮੋੜਨ ਦੇ ਪ੍ਰਸਤਾਵ ਨੂੰ ਸਵੀਕਾਰ ਕਰੇ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਸ ਖਿਲਾਫ ਕੇਸ ਬੰਦ ਕਰ ਦੇਣ। ਮਾਲਿਆ ਨੇ 20 ਲੱਖ ਕਰੋੜ ਰੁਪਏ ਦੇ ਹਾਲ ਹੀ ਵਿੱਚ ਐਲਾਨੇ ਆਰਥਿਕ ਪੈਕੇਜ ਲਈ ਭਾਰਤ ਸਰਕਾਰ ਨੂੰ ਵਧਾਈ ਦਿੱਤੀ ਤੇ ਅਫਸੋਸ ਜ਼ਾਹਰ ਕੀਤਾ ਕਿ ਉਸ ਦੇ ਬਕਾਏ ਵਾਪਸ ਕਰਨ ਦੇ ਪ੍ਰਸਤਾਵਾਂ ਨੂੰ ਵਾਰ-ਵਾਰ ਅਣਦੇਖਿਆ ਕੀਤਾ ਗਿਆ। ਮਾਲਿਆ ਬੰਦ ਹੋਈ ਏਅਰ ਲਾਈਨ ਕਿੰਗਫਿਸ਼ਰ ਏਅਰਲਾਇੰਸ ਦਾ ਪ੍ਰਮੋਟਰ ਹੈ ਤੇ 9000 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਉਸ ਦੀ ਭਾਲ ਕਰ ਰਿਹਾ ਹੈ। ਉਸ ਨੇ ਕਿਹਾ, "ਕਿਰਪਾ ਕਰਕੇ ਮੇਰੇ ਕੋਲੋਂ ਬਗੈਰ ਸ਼ਰਤ ਪੈਸੇ ਲਓ ਅਤੇ ਕੇਸ ਬੰਦ ਕਰ ਦਿਓ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904