ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਖਿਲਾਫ ਜੰਗ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਲਈ ਕੁਝ ਦਵਾਈਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੀਐਸਆਈਆਰ ਤਹਿਤ ਵੱਖ-ਵੱਖ ਲੈਬਸ ਇਸ ਲਈ ਕੰਮ ਕਰ ਰਹੀਆਂ ਹਨ। ਸੀਐਸਆਈਆਰ ਨਾ ਸਿਰਫ ਨਵੀਆਂ ਦਵਾਈਆਂ ਦੀ ਖੋਜ ‘ਚ ਰੁੱਝਿਆ ਹੋਇਆ ਹੈ ਬਲਕਿ ਪਹਿਲਾਂ ਤੋਂ ਮੌਜੂਦ ਵੱਖ-ਵੱਖ ਬਿਮਾਰੀਆਂ ਦੀ ਦਵਾਈਆਂ ਦੀ ਜਾਂਚ ਵੀ ਕਰ ਰਿਹਾ ਹੈ। ਇਸ ਸਮੇਂ ਸੀਐਸਆਈਆਰ ਨੇ ਕੁਝ ਦਵਾਈਆਂ ਦਾ ਕਲੀਨੀਕਲ ਅਜ਼ਮਾਇਸ਼ ਸ਼ੁਰੂ ਕੀਤੀ ਹੈ ਤੇ ਕੁਝ ਹੋਣ ਜਾ ਰਹੀਆਂ ਹਨ।

ਐਮਡਬਲੂ (ਮਾਈਕੋਬੈਕਟੀਰੀਅਮ):
ਸਭ ਤੋਂ ਪਹਿਲਾਂ ਗੱਲ ਐਮਡਬਲੂ ਦਵਾਈ ਬਾਰੇ। ਸਪੇਸੀਸ ਦੀ ਬਿਮਾਰੀ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਨੂੰ ਸੀਐਸਆਈਆਰ ਨੇ ਕੈਡਿਲਾ ਫਾਰਮਾਸਿਊਟੀਕਲ ਕੰਪਨੀ ਨਾਲ ਮਿਲਕੇ ਟ੍ਰਾਈਲ ਕਰਨ ਦੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਇਜਾਜ਼ਤ ਮੰਗੀ ਸੀ, ਜਿਸ ਦੀ ਪ੍ਰਮੀਸ਼ਨ ਮਿਲ ਗਈ ਹੈ। ਇਸ ਤੋਂ ਬਾਅਦ ਇਸ ਦਾ ਟ੍ਰਾਈਲ ਦੇਸ਼ ਦੇ ਤਿੰਨ ਵੱਡੇ ਹਸਪਤਾਲਾਂ ਏਮਜ਼ ਦਿੱਲੀ, ਏਮਜ਼ ਭੁਪਾਲ ਤੇ ਪੀਜੀਆਈ ਚੰਡੀਗੜ੍ਹ ਵਿੱਚ ਸ਼ੁਰੂ ਹੋਏਗਾ।

ਇਸ ਦਵਾਈ ਦਾ ਕਲੀਨਿਕਲ ਟ੍ਰਾਈਲ ਹੁਣ ਤੱਕ ਤਕਰੀਬਨ 50 ਮਰੀਜ਼ਾਂ ‘ਤੇ ਸ਼ੁਰੂ ਕੀਤਾ ਜਾ ਚੁੱਕਿਆ ਹੈ। ਸੀਐਸਆਈਆਰ ਦਾ ਮੰਨਣਾ ਹੈ ਕਿ ਇਸ ਦਾਅਵੇ ਨਾਲ ਸਰੀਰ ਵਿੱਚ ਇਮਿਉਨਿਟੀ ਵਧੇਗੀ ਤੇ ਸੰਕਰਮਿਤ ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਜਾਵੇਗਾ। ਇਸ ਸਮੇਂ ਟ੍ਰਾਈਲ ‘ਚ ਕੁਝ ਸਮਾਂ ਲੱਗੇਗਾ।

ACQH:
ਇਹ ਇਕ ਕਿਸਮ ਦਾ ਪੌਦਾ ਹੈ ਤੇ ਇਸ ਦੇ ਐਕਸਟਰੈਕਟ ਨੂੰ ਕੋਰੋਨਾ ਮਰੀਜ਼ ਦੇ ਇਲਾਜ ਲਈ ਸੀਐਸਆਈਆਰ ਨੂੰ ਡੀਸੀਜੀਆਈ ਵੱਲੋਂ ਮਨਜ਼ੂਰੀ ਮਿਲੀ ਹੈ। ਦੱਸ ਦਈਏ ਕਿ ACQH ਨਾਂ ਦੀ ਇਹ ਦਵਾਈ ਡੇਂਗੂ ਵਰਗੀਆਂ ਬਿਮਾਰੀਆਂ ਵਿੱਚ ਵਰਤੀ ਜਾਂਦੀ ਹੈ। ਸੀਐਸਆਈਆਰ ਦੀ ਮੰਨਣਾ ਹੈ ਕਿ ਇਸ ਦੇ ਡੇਂਗੂ ਵਿੱਚ ਚੰਗੇ ਨਤੀਜੇ ਮਿਲੇ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਇਹ ਕੋਰੋਨਾ ਦੇ ਇਲਾਜ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ।

ਭਾਰਤ ਵਿਚ ਸੀਐਸਆਈਆਰ, ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਐਂਡ ਬਾਇਓ ਟੈਕਨੋਲੋਜੀ ਤੇ ਇੱਕ ਫਾਰਮਾਸਿਊਟੀਕਲ ਕੰਪਨੀ ਤਿੰਨੇਂ ਇਕੱਠੇ ਟ੍ਰਾਇਲ ਕਰਨ ਜਾ ਰਹੇ ਹਨ।

ਫੇਵਿਪਿਰਾਵਿਰ:
ਇਸ ਤੋਂ ਇਲਾਵਾ, ਇੱਕ ਹੋਰ ਦਵਾਈ ਜਿਹੜੀ ਚੀਨ ਤੇ ਜਾਪਾਨ ‘ਚ ਇਨਫਲੂਐਂਜ਼ਾ ਬਿਮਾਰੀ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ, ਇਸ ਦਾ ਵੀ ਟ੍ਰਾਇਲ ਸ਼ੁਰੂ ਕਰਨ ਹੋਣ ਜਾ ਰਿਹਾ ਹੈ। ਸੀਐਸਆਈਆਰ ਨੂੰ ਇਸ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਤੋਂ ਇਜਾਜ਼ਤ ਵੀ ਮਿਲ ਗਈ ਹੈ। ਇਸ ਦਵਾਈ ਦਾ ਟ੍ਰਾਇਲ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਬਿਮਾਰੀ ਦੇ ਜ਼ਿਆਦਾਤਰ ਲੱਛਣ ਕੋਵਿਡ-19 ਨਾਲ ਮਿਲਦੇ ਹਨ। ਇਸ ਦੀ ਸੁਣਵਾਈ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ।

ਆਯੁਰਵੈਦਿਕ ਦਵਾਈਆਂ:
ਇਸ ਤੋਂ ਇਲਾਵਾ ਸੀਐਸਆਈਆਰ ਆਈਸੀਐਮਆਰ ਤੇ ਆਯੂਸ਼ ਮੰਤਰਾਲੇ ਦੇ ਨਾਲ ਕੁਝ ਆਯੁਰਵੈਦਿਕ ਦਵਾਈਆਂ ਦੇ ਕਲੀਨਿਕਲ ਟ੍ਰਾਇਲ ਵੀ ਕਰੇਗੀ। ਕਲੀਨੀਕਲ ਟ੍ਰਾਈਲ ਕੁਝ ਦਵਾਈਆਂ ਜਿਵੇਂ ਅਸ਼ਵਗੰਧਾ, ਯਸ਼ਤੀਮਧੂ, ਗੁਡੂਚੀ ਤੇ ਪਿੱਪਲੀ ਤੇ ਆਯੁਸ਼-64 ‘ਤੇ ਵੀ ਕੀਤੇ ਜਾਣਗੇ। ਇਹ ਦਵਾਈਆਂ ਕਲੌਜ਼ ਕਾਨਟੈਕਟ ਯਾਨੀ ਡਾਕਟਰ, ਨਰਸਾਂ ਤੇ ਸਿਹਤ ਸੰਭਾਲ ਕਰਮਚਾਰੀਆਂ ਤੇ ਜਿਹੜੇ ਮਰੀਜ਼ ਦੇ ਸੰਪਰਕ ਵਿੱਚ ਆਉਣਗੇ ਉਨ੍ਹਾਂ ‘ਤੇ ਕੀਤੇ ਜਾਣਗੇ। ਦਵਾਈ ਦੇ ਪ੍ਰਭਾਵਾਂ ਦਾ ਵੀ ਪਤਾ ਲਾਇਆ ਜਾਏਗਾ ਕਿ ਕੀ ਇਸ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਵਧਦੀ ਹੈ।


ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ!

ਲੌਕਡਾਊਨ ਤੋਂ ਅੱਕ ਘਰ ਮੁੜ ਰਹੇ ਪਰਵਾਸੀਆਂ ਨਾਲ ਦਰਦਨਾਕ ਹਾਦਸਾ, 14 ਲੋਕਾਂ ਦੀ ਮੌਤ

ਭਾਰਤ 'ਚ ਕੋਰੋਨਾ ਨੂੰ ਨਹੀਂ ਲੱਗੀ ਬਰੇਕ, ਪੌਣੇ ਲੱਖ ਤੋਂ ਵਧੇ ਕੇਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ