ਨਵੀਂ ਦਿੱਲੀ: ਆਮ ਨਾਗਰਿਕਾਂ ਲਈ ਖੁਸ਼ਖਬਰੀ ਹੈ ਜੋ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਜਲਦੀ ਹੀ ਭਾਰਤੀ ਫੌਜ ਨਾਗਰਿਕਾਂ ਨੂੰ ਤਿੰਨ ਸਾਲਾਂ ਲਈ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਦੇ ਸਕਦੀ ਹੈ। ਸੈਨਾ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। ਇਸ ਲਈ ਸੈਨਾ ‘ਟੂਰ ਆਫ ਡਿਊਟੀ’ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ। ਜੇ ਸਭ ਕੁਝ ਸਹੀ ਹੁੰਦਾ ਹੈ ਤਾਂ ਇਸ ਦਾ ਜਲਦੀ ਐਲਾਨ ਵੀ ਕੀਤਾ ਜਾ ਸਕਦਾ ਹੈ।
ਇਸ ਪ੍ਰਸਤਾਵ ਤਹਿਤ ਟੂਰ ਆਫ਼ ਡਿਊਟੀ ਤਹਿਤ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਤਿੰਨ ਸਾਲਾਂ ਲਈ ਫੌਜ ਵਿੱਚ ਸੇਵਾ ਨਿਭਾਉਣੀ ਪਏਗੀ। ਪ੍ਰਸਤਾਵ ਬਾਰੇ ਵਧੇਰੇ ਜਾਣਕਾਰੀ ਆਉਣੀ ਹਾਲੇ ਬਾਕੀ ਹੈ। ਇਸ ਪ੍ਰਸਤਾਵ ਮੁਤਾਬਕ ਆਮ ਨਾਗਰਿਕ ਫੌਜ 'ਚ ਅਫਸਰ ਰੈਂਕ ਤੇ ਹੋਰ ਅਹੁੱਦੇ ਲਈ ਚੁਣੇ ਜਾਣਗੇ। ਉਮੀਦ ਕੀਤੀ ਜਾਂਦੀ ਹੈ ਕਿ ਇਸ ਪ੍ਰਸਤਾਵ ਦੇ ਨਤੀਜੇ ਵਜੋਂ ਤਨਖਾਹਾਂ ਤੇ ਪੈਨਸ਼ਨਾਂ ਵਿੱਚ ਮਹੱਤਵਪੂਰਨ ਕਮੀ ਆਵੇਗੀ ਤੇ ਆਰਮੀ ਦੇ ਆਧੁਨਿਕੀਕਰਨ ਲਈ ਫੰਡਾਂ 'ਚ ਵਾਧਾ ਹੋਵੇਗਾ।
ਏਐਨਆਈ ਦੇ ਅਨੁਸਾਰ ਸੈਨਾ ਦੇ ਬੁਲਾਰੇ ਨੇ ਇਸ ਪ੍ਰਸਤਾਵ ਦੀ ਪੁਸ਼ਟੀ ਕੀਤੀ ਹੈ। ਇਸ ਯੋਜਨਾ ਤਹਿਤ ਸੈਨਾ ਦੇਸ਼ ਦੇ ਹੋਣਹਾਰ ਨੌਜਵਾਨਾਂ ਨੂੰ ਆਕਰਸ਼ਤ ਕਰਨਾ ਚਾਹੁੰਦੀ ਹੈ। ਇਸ ਯੋਜਨਾ ਦੇ ਜ਼ਰੀਏ ਉਹ ਨੌਜਵਾਨ ਫੌਜ ਵਿੱਚ ਭਰਤੀ ਵੀ ਹੋ ਸਕਣਗੇ, ਜੋ ਕਿਸੇ ਕਾਰਨ ਕਰਕੇ ਪਹਿਲਾਂ ਸ਼ਾਮਲ ਨਹੀਂ ਹੋ ਸਕੇ ਸਨ। ਭਾਰਤੀ ਫੌਜ ਵਿੱਚ ਚੰਗੇ ਅਧਿਕਾਰੀਆਂ ਦੀ ਘਾਟ ਹੈ। ਸੈਨਾ ਇਸ ਯੋਜਨਾ ਤਹਿਤ ਇਸ ਘਾਟ ਨੂੰ ਭਰਨਾ ਚਾਹੁੰਦੀ ਹੈ।
‘ਟੂਰ ਆਫ ਡਿਊਟੀ’ ਸੰਕਲਪ ਦਾ ਸਮੁੱਚਾ ਉਦੇਸ਼ 'ਇੰਟਰਨਸ਼ਿਪ / ਅਸਥਾਈ ਤਜਰਬਾ' ਹੈ ਅਤੇ ਇਸ ਲਈ ਟੀਓਡੀ ਅਫਸਰ ਅਤੇ ਹੋਰ ਰੈਂਕਾਂ ਨੂੰ ਆਕਰਸ਼ਕ ਪੈਕੇਜਾਂ ਦੀ ਲੋੜ ਨਹੀਂ ਹੋਵੇਗੀ, ਪੇਸ਼ੇਵਰ ਇਨਕੈਸ਼ਮੈਂਟ ਸਿਖਲਾਈ ਛੁੱਟੀ, ਸਾਬਕਾ ਸੈਨਿਕ ਦਾ ਰੁਤਬਾ ਤੇ ECHS ਵਰਗੀਆਂ ਸੇਵਾਵਾਂ ਦੀ ਵੀ ਜ਼ਰੂਰਤ ਨਹੀਂ ਹੋਵੇਗੀ।