ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ ਅੰਕੜਿਆਂ ਦੀ ਗਿਣਤੀ 78,003 ਹੋ ਗਈ ਹੈ ਤੇ ਹੁਣ ਤਕ 2,549 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 26,235 ਲੋਕ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ 3,722 ਦਾ ਵਾਧਾ ਹੋਇਆ ਤੇ 134 ਮੌਤਾਂ ਹੋਈਆਂ ਹਨ।
ਵੱਖ-ਵੱਖ ਸੂਬਿਆਂ ਦੇ ਅੰਕੜੇ:
ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ 'ਚ 975, ਮੱਧ ਪ੍ਰਦੇਸ਼ 'ਚ 232, ਗੁਜਰਾਤ 'ਚ 566, ਦਿੱਲੀ 'ਚ 106, ਤਾਮਿਲਨਾਡੂ 'ਚ 64, ਤੇਲੰਗਾਨਾ 'ਚ 34, ਆਂਧਰਾ ਪ੍ਰਦੇਸ਼ 'ਚ 47, ਕਰਨਾਟਕ 'ਚ 33, ਉੱਤਰ ਪ੍ਰਦੇਸ਼ 'ਚ 83, ਪੰਜਾਬ 'ਚ 32, ਪੱਛਮੀ ਬੰਗਾਲ 'ਚ 207, ਰਾਜਸਥਾਨ 'ਚ 121, ਜੰਮੂ-ਕਸ਼ਮੀਰ 'ਚ 11, ਹਰਿਆਣਾ 'ਚ 11, ਕੇਰਲ 'ਚ 4, ਝਾਰਖੰਡ 'ਚ 3, ਬਿਹਾਰ 'ਚ 7, ਓੜੀਸਾ 'ਚ 3, ਅਸਮ 'ਚ 2, ਹਿਮਾਚਲ ਪ੍ਰਦੇਸ਼ 'ਚ 2, ਮੇਘਾਲਿਆ 'ਚ ਇਕ ਮੌਤ ਹੋਈ ਹੈ।
ਕੋਰੋਨਾ ਨੂੰ ਲੈ ਕੇ WHO ਦੀ ਵੱਡੀ ਚੇਤਾਵਨੀ! ਹੋ ਸਕਦਾ ਹੈ ਵਾਇਰਸ ਕਦੇ ਜਾਵੇ ਹੀ ਨਾ
10 ਵੱਡੇ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ:
ਦੇਸ਼ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ 'ਚ ਹਨ। ਜਿੱਥੇ ਕੁੱਲ ਅੰਕੜਾ 25,922 ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਗੁਜਰਾਤ ਹੈ, ਜਿੱਥੇ 9,267 ਮਾਮਲੇ ਹਨ। ਤੀਜੇ ਨੰਬਰ 'ਤੇ ਤਾਮਿਲਨਾਡੂ 'ਚ 9,227 ਮਾਮਲੇ ਹਨ। ਰਾਜਧਾਨੀ ਦਿੱਲੀ 'ਚ 7,998 ਮਾਮਲੇ, ਰਾਜਸਥਾਨ 'ਚ 4,328, ਮੱਧ ਪ੍ਰਦੇਸ਼ 'ਚ 4,173, ਉੱਤਰ ਪ੍ਰਦੇਸ਼ 'ਚ 3,729, ਆਂਧਰਾ ਪ੍ਰਦੇਸ਼ 'ਚ 2,137, ਤੇਲੰਗਾਨਾ 'ਚ 1,367 ਤੇ ਬਿਹਾਰ 'ਚ 940 ਮਾਮਲੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਭਾਰਤ 'ਚ ਕੋਰੋਨਾ ਨੂੰ ਨਹੀਂ ਲੱਗੀ ਬਰੇਕ, ਪੌਣੇ ਲੱਖ ਤੋਂ ਵਧੇ ਕੇਸ
ਏਬੀਪੀ ਸਾਂਝਾ
Updated at:
14 May 2020 10:02 AM (IST)
ਇਸ ਦੌਰਾਨ 26,235 ਲੋਕ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ 3,722 ਦਾ ਵਾਧਾ ਹੋਇਆ ਤੇ 134 ਮੌਤਾਂ ਹੋਈਆਂ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -