ਨਵੀਂ ਦਿੱਲੀ: ਭਾਰਤ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜ਼ਬਰਦਸਤ ਤਰੀਕੇ ਨਾਲ ਜੂਝ ਰਿਹਾ ਹੈ। ਹਰ ਦਿਨ ਮਰਨ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਦੇਸ਼ 'ਚ 5ਵੀਂ ਵਾਰ ਤੇ ਲਗਾਤਾਰ ਚੌਥੇ ਦਿਨ 4 ਲੱਖ ਤੋਂ ਵੱਧ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ।


 


ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 403,738 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 4092 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, ਕੋਰੋਨਾ ਤੋਂ 3,86,444 ਲੋਕ ਵੀ ਠੀਕ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 401,078 ਨਵੇਂ ਕੇਸ ਆਏ ਸੀ।


 


8 ਮਈ ਤੱਕ ਦੇਸ਼ ਭਰ 'ਚ 16 ਕਰੋੜ 94 ਲੱਖ 39 ਹਜ਼ਾਰ 663 ਕੋਰੋਨਾ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ ਦਿਨ 20 ਲੱਖ 23 ਹਜ਼ਾਰ 532 ਟੀਕੇ ਦਿੱਤੇ ਗਏ ਹਨ। ਇਸ ਦੇ ਨਾਲ ਹੀ 30 ਕਰੋੜ 22 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 18.65 ਲੱਖ ਕੋਰੋਨਾ ਸੈਂਪਲ ਦੇ ਟੈਸਟ ਲਏ ਗਏ, ਜਿਨ੍ਹਾਂ ਦੀ ਪੌਜ਼ੇਟਿਵ ਦਰ 22 ਪ੍ਰਤੀਸ਼ਤ ਤੋਂ ਵੱਧ ਹੈ।


 


ਦੇਸ਼ 'ਚ ਅੱਜ ਕੋਰੋਨਾ ਦੇ ਤਾਜ਼ਾ ਹਾਲਾਤ:


-ਕੁੱਲ ਕੋਰੋਨਾ ਦੇ ਕੇਸ - 2 ਕਰੋੜ 22 ਲੱਖ 96 ਹਜ਼ਾਰ 414


-ਕੁੱਲ ਡਿਸਚਾਰਜ- ਇਕ ਕਰੋੜ 83 ਲੱਖ 17 ਹਜ਼ਾਰ 404


-ਕੁੱਲ ਐਕਟਿਵ ਮਾਮਲੇ- 37 ਲੱਖ 36 ਹਜ਼ਾਰ 648


- ਕੁੱਲ ਮੌਤ- 2 ਲੱਖ 42 ਹਜ਼ਾਰ 362


 


ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ 1.09 ਫੀਸਦ ਹੈ ਜਦਕਿ ਰਿਕਵਰੀ ਰੇਟ 82 ਫੀਸਦ ਤੋਂ ਘੱਟ ਹੈ। ਐਕਟਿਵ ਕੇਸ ਵੱਧ ਕੇ 17 ਪ੍ਰਤੀਸ਼ਤ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਦੇ ਮਾਮਲੇ 'ਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦਕਿ ਅਮਰੀਕਾ, ਬ੍ਰਾਜ਼ੀਲ ਅਤੇ ਮੈਕਸੀਕੋ ਤੋਂ ਬਾਅਦ ਭਾਰਤ 'ਚ ਦੁਨੀਆ 'ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।