ਚੰਡੀਗੜ੍ਹ: ਬਾਪੂਧਾਮ ਤੋਂ ਲਗਾਤਾਰ ਆ ਰਹੇ ਕੋਰੋਨਾ ਮਰੀਜ਼ਾਂ (Corona patients) ਨੇ ਚੰਡੀਗੜ੍ਹ (Chandigarh) ਪ੍ਰਸ਼ਾਸਨ ਦੀ ਨੀਂਦ ਉਡਾ ਰੱਖੀ ਹੈ। ਚੰਡੀਗੜ੍ਹ ਸਥਿਤ ਸੈਕਟਰ -26 ਦੀ ਬਾਪੂਧਾਮ ਕਾਲੋਨੀ (Bapudham Colony) ਤੋਂ ਕੋਰੋਨਾ ਦੇ 22 ਨਵੇਂ ਮਰੀਜ਼ ਮਿਲੇ ਹਨ। ਹੁਣ ਚੰਡੀਗੜ੍ਹ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 169 ਤੱਕ ਪਹੁੰਚ ਗਈ ਹੈ।
ਇਸ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਿਸ ਤੋਂ ਬਾਅਦ, ਇੱਥੇ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ। ਇਸ ਦੇ ਬਾਵਜੂਦ ਇੱਥੋਂ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇੱਥੇ ਮਰੀਜ਼ਾਂ ਦਾ ਅੰਕੜਾ 105 ਹੋ ਗਿਆ ਹੈ। ਚੰਗੀ ਖ਼ਬਰ ਇਹ ਹੈ ਕਿ ਅੱਜ ਤਿੰਨ ਮਰੀਜ਼ਾਂ ਨੂੰ ਪੀਜੀਆਈ ਤੋਂ ਛੁੱਟੀ ਦਿੱਤੀ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/apps/details?id=com.winit.starnews.hin
ਬਾਪੂਧਾਮ ਤੋਂ ਆ ਰਹੇ ਕੋਰੋਨਾ ਦੇ ਕੇਸਾਂ ਨੇ ਉਡਾਈ ਪ੍ਰਸ਼ਾਸਨ ਦੀ ਨੀਂਦ, ਚੰਡੀਗੜ੍ਹ ‘ਚ ਮਰੀਜ਼ਾਂ ਦੀ ਗਿਣਤੀ ਹੋਈ 169
ਏਬੀਪੀ ਸਾਂਝਾ
Updated at:
09 May 2020 08:26 PM (IST)
ਬਾਪੂਧਾਮ ਕਾਲੋਨੀ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਿਸ ਤੋਂ ਬਾਅਦ, ਇੱਥੇ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ। ਇਸ ਦੇ ਬਾਵਜੂਦ ਇੱਥੋਂ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
- - - - - - - - - Advertisement - - - - - - - - -