ਨਵੀਂ ਦਿੱਲੀ: ਭਾਰਤੀ ਫੌਜ (Indian Army) ਦੀ ਕਾਰਵਾਈ ਤੋਂ ਬਾਅਦ ਹਿਜ਼ਬੁਲ ਮੁਜਾਹਿਦੀਨ (hizbul mujahideen) ਦੇ ਮੁਖੀ ਸਇਦ ਸਲਾਹੁਦੀਨ (Saeed Salahuddin) ਨੂੰ ਸਦਮਾ ਲੱਗਿਆ ਹੈ। ਕਸ਼ਮੀਰ ਵਾਦੀ ‘ਚ ਹਿਜ਼ਬੁਲ ਕਮਾਂਡਰ (hizbul commander) ਰਿਆਜ਼ ਨਾਇਕੂ (Riyaz Naikoo) ਦੀ ਮੌਤ ਤੋਂ ਬਾਅਦ ਸਲਾਹੁਦੀਨ ਨੇ ਕਿਹਾ ਕਿ ਭਾਰਤ ਦਾ ਪਲੜਾ ਭਾਰੀ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੇ 80 ਅੱਤਵਾਦੀ ਮਾਰੇ ਜਾ ਚੁੱਕੇ ਹਨ। ਸਲਾਹੁਦੀਨ ਨੇ ਕਬੂਲ ਕੀਤਾ ਹੈ ਕਿ ਭਾਰਤ ਦੇ ਸੈਨਿਕ ਅੱਤਵਾਦੀਆਂ ਦੀ ਹਰ ਯੋਜਨਾ ਨੂੰ ਨਾਕਾਮ ਕਰਨ ਵਿੱਚ ਕਾਮਯਾਬ ਹੋ ਰਹੇ ਹਨ।

ਨਾਇਕੂ ਦੀ ਮੌਤ ਨਾਲ ਅੱਤਵਾਦੀਆਂ ‘ਚ ਹੜਕੰਪ ਮੱਚ ਗਿਆ ਹੈ। ਸਲਾਹੁਦੀਨ ਨੇ ਕਿਹਾ ਕਿ ਸਾਡੇ ਪੜ੍ਹੇ-ਲਿਖੇ ਅੱਤਵਾਦੀ ਮਾਰੇ ਗਏ ਹਨ। ਪਾਕਿਸਤਾਨ ਵਿੱਚ ਇੱਕ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਗਈ ਜਿਸ ਵਿੱਚ ਉਸਨੇ ਇਹ ਗੱਲਾਂ ਕਹੀਆਂ। ਸਇਦ ਨੇ ਕਿਹਾ, "ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਕੱਲ੍ਹ ਮਾਰੇ ਗਏ ਸਾਡੇ ਇੱਕ ਸਾਥੀ ਕਰਕੇ ਅਸੀਂ ਸਦਮੇ ‘ਚ ਹਾਂ। ਪਰ ਦੋਸਤ ਅਤੇ ਬਜ਼ੁਰਗ, ਉਨ੍ਹਾਂ ਦਾ ਮਾਰਿਆ ਜਾਣਾ ਪਹਿਲੇ ਦਿਨ ਤੋਂ ਹੀ ਚਲ ਰਿਹਾ ਹੈ। ਸਿਰਫ ਜਨਵਰੀ 2020 ਤੋਂ ਹੁਣ ਤਕ 80 ਮੁਜਾਹਿਦੀਨ ਮਾਰੇ ਗਏ ਹਨ ਅਤੇ ਇਹ ਸਾਰੇ ਕਾਫ਼ੀ ਪੜ੍ਹੇ-ਲਿਖੇ ਸੀ।“

ਸਈਦ ਸਲਾਹੁਦੀਨ ਖ਼ੁਦ ਵੀ ਖ਼ਤਰੇ ਵਿੱਚ ਹੋ ਸਕਦਾ- ਰੱਖਿਆ ਮਾਹਰ

ਸਲਾਹੁਦੀਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰੱਖਿਆ ਮਾਹਰ ਜੀਡੀ ਬਖਸ਼ੀ ਨੇ ਕਿਹਾ ਕਿ ਭਾਰਤ ਦੀ ਨੀਤੀ ਹੁਣ ਸਿਰਫ ਬਚਾਅ ਪੱਖੀ ਨਹੀਂ ਹੈ। ਖੁਦ ਸਈਦ ਸਲਾਹੁਦੀਨ ਵੀ ਖ਼ਤਰੇ ਵਿੱਚ ਹੋ ਸਕਦਾ ਹੈ। ਇਸ ਦੇ ਨਾਲ ਹੀ ਰੱਖਿਆ ਮਾਹਰ ਕੇਕੇ ਸਿਨਹਾ ਨੇ ਕਿਹਾ ਕਿ ਬੁਰਹਾਨ ਵਾਨੀ ਤੋਂ ਬਾਅਦ ਪੂਰਾ ਹਿਜ਼ਬੁਲ ਰਿਆਜ਼ ਨਾਇਕੂ ਦੇ ਮੋਢੇ ‘ਤੇ ਸੀ। ਇਸ ਦੇ ਕਤਲ ਤੋਂ ਬਾਅਦ ਹਿਜ਼ਬੁਲ ਨੂੰ ਵੱਡਾ ਝਟਕਾ ਲੱਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

https://play.google.com/store/apps/details?id=com.winit.starnews.hin