Coronavirus: ਕੋਰੋਨਾਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ. ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 94,751 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,570 ਦਾ ਵਾਧਾ ਹੋਇਆ ਹੈ।


ਵਰਲਡਮੀਟਰ ਅਨੁਸਾਰ ਹੁਣ ਤੱਕ ਲਗਭਗ 50 ਲੱਖ ਲੋਕ ਕੋਰੋਨਾਵਾਇਰਸ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 3 ਲੱਖ 24 ਹਜ਼ਾਰ 535 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ।

 ਇਸ ਦੇ ਨਾਲ ਹੀ 19 ਲੱਖ 56 ਹਜ਼ਾਰ 316 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 68 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 11 ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 34 ਲੱਖ ਹੈ।

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆਂ ਦੇ ਕੁਲ ਕੇਸਾਂ ਵਿਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਇਕ ਤਿਹਾਈ ਤੋਂ ਜ਼ਿਆਦਾ ਮੌਤਾਂ ਵੀ ਅਮਰੀਕਾ ‘ਚ ਹੋਈਆਂ ਹਨ। ਕੋਰੋਨਾ ਨੇ ਅਮਰੀਕਾ ਤੋਂ ਬਾਅਦ ਯੂਕੇ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ 35,341 ਮੌਤਾਂ ਦੇ ਨਾਲ ਕੁੱਲ 248,818 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਇਰਾਨ, ਬ੍ਰਾਜ਼ੀਲ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

Cyclone Amphan: ਸੁਪਰ ਸਾਇਕਲੋਨ ‘ਚ ਬਦਲਿਆ ‘ਅਮਫਾਨ’, ਅੱਜ ਟਕਰਾਏਗਾ ਬੰਗਾਲ-ਉਡੀਸ਼ਾ ਦੇ ਤਟ ਨਾਲ, ਪ੍ਰਸ਼ਾਸਨ ਅਲਰਟ

• ਅਮਰੀਕਾ: ਕੇਸ - 1,570,583, ਮੌਤਾਂ - 93,533

• ਰੂਸ: ਕੇਸ - 299,941, ਮੌਤਾਂ - 2,837

• ਸਪੇਨ: ਕੇਸ - 278,803, ਮੌਤਾਂ - 27,778

• ਬ੍ਰਾਜ਼ੀਲ: ਕੇਸ - 271,885, ਮੌਤਾਂ - 17,983

• ਯੂਕੇ: ਕੇਸ - 248,818, ਮੌਤਾਂ - 35,341

• ਇਟਲੀ: ਕੇਸ - 226,699, ਮੌਤਾਂ - 32,169

• ਫਰਾਂਸ: ਕੇਸ - 180,809, ਮੌਤਾਂ - 28,022

• ਜਰਮਨੀ: ਕੇਸ - 177,827, ਮੌਤਾਂ - 8,193

• ਤੁਰਕੀ: ਕੇਸ - 151,615, ਮੌਤਾਂ - 4,199

• ਈਰਾਨ: ਕੇਸ - 124,603, ਮੌਤਾਂ - 7,119

ਬੇਰਹਿਮੀ ਦੀਆਂ ਹੱਦਾਂ ਪਾਰ, ਕਿਰਾਇਆ ਨਾ ਮਿਲਣ ‘ਤੇ ਮਾਲਕ ਨੇ ਨਾਗਾਲੈਂਡ ਦੀਆਂ ਨੌ ਕੁੜੀਆਂ ਨੂੰ ਬਣਾਇਆ ਬੰਧੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ