ਬੇਰਹਿਮੀ ਦੀਆਂ ਹੱਦਾਂ ਪਾਰ, ਕਿਰਾਇਆ ਨਾ ਮਿਲਣ ‘ਤੇ ਮਾਲਕ ਨੇ ਨਾਗਾਲੈਂਡ ਦੀਆਂ ਨੌ ਕੁੜੀਆਂ ਨੂੰ ਬਣਾਇਆ ਬੰਧੀ

ਏਬੀਪੀ ਸਾਂਝਾ Updated at: 20 May 2020 07:20 AM (IST)

ਲੌਕਡਾਊਨ ਦੌਰਾਨ ਹੋਸਟਲ ਦਾ ਕਿਰਾਇਆ ਨਾ ਮਿਲਣ ਕਾਰਨ ਹੋਸਟਲ ਮਾਲਕ ਨੇ ਪਿਛਲੇ ਕਈ ਦਿਨਾਂ ਤੋਂ ਨਾਗਾਲੈਂਡ ਦੀਆਂ ਨੌਂ ਲੜਕੀਆਂ ਨੂੰ ਹੋਸਟਲ ‘ਚ ਬੰਧਕ ਬਣਾਇਆ ਹੋਇਆ ਸੀ।

ਪ੍ਰਤੀਕਾਤਮਕ ਤਸਵੀਰ

NEXT PREV
ਅੰਮ੍ਰਿਤਸਰ: ਲੌਕਡਾਊਨ ਦੇ ਚਲਦਿਆਂ ਸਰਕਾਰ ਵਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਕਿਰਾਏਦਾਰ ਜਾਂ ਪੀਜੀ 'ਚ ਰਹਿਣ ਵਾਲੇ ਬੱਚੇ ਕਿਰਾਇਆ ਨਹੀਂ ਦੇ ਸਕਦੇ ਤਾਂ ਮਕਾਨ ਮਾਲਕ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ। ਪਰ ਅੰਮ੍ਰਿਤਸਰ ਵਿਖੇ ਤਾਂ ਇੱਕ ਹੋਸਟਲ ਮਾਲਕ ਵਲੋਂ ਨੌ ਲੜਕੀਆਂ ਨੂੰ ਬੰਦੀ ਬਣਾ ਲਿਆ ਗਿਆ।


ਲੌਕਡਾਊਨ ਦੌਰਾਨ ਹੋਸਟਲ ਦਾ ਕਿਰਾਇਆ ਨਾ ਮਿਲਣ ਕਾਰਨ ਹੋਸਟਲ ਮਾਲਕ ਨੇ ਪਿਛਲੇ ਕਈ ਦਿਨਾਂ ਤੋਂ ਨਾਗਾਲੈਂਡ ਦੀਆਂ ਨੌਂ ਲੜਕੀਆਂ ਨੂੰ ਹੋਸਟਲ ‘ਚ ਬੰਧਕ ਬਣਾਇਆ ਹੋਇਆ ਸੀ।



ਗੁਆਂਢੀਆਂ  ਦੀ ਜਾਣਕਾਰੀ 'ਤੇ ਪੁਲਿਸ ਗਈ ਅਤੇ ਤਾਲਾ ਖੋਲ੍ਹਿਆ। ਗਾਰਡਨ ਕਲੋਨੀ ਸਥਿਤ ਇਸ ਹੋਸਟਲ ਦੇ ਮਾਲਕ ਨੇ ਕਿਰਾਇਆ ਨਾ ਮਿਲਣ 'ਤੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਥਾਣਾ ਮੁਹੰਮਦਪੁਰਾ ਦੇ ਇੰਚਾਰਜ ਮਨਜੀਤ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਮਕਾਨ ਮਾਲਕ ਦਾ ਨੰਬਰ ਲੈ ਕੇ ਉਸ ਨਾਲ ਗੱਲ ਕੀਤੀ। ਜਦੋਂ ਉਹ ਨਹੀਂ ਪਹੁੰਚਿਆ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ।

ਲੜਕੀਆਂ ਨੇ ਦੱਸਿਆ ਕਿ

ਉਹ ਇਸ ਹੋਸਟਲ ਵਿੱਚ ਛੇ ਮਹੀਨਿਆਂ ਤੋਂ ਰਹਿ ਰਹੀਆਂ ਹਨ। ਹੋਟਲ ਵਿੱਚ ਰਿਸੈਪਸ਼ਨ ਅਤੇ ਸਪਾ ਸੈਂਟਰਾਂ ਵਿੱਚ ਕਰਦਿਆਂ ਹਨ। ਲੌਕਡਾਊਨ ਲੱਗਣ ਕਾਰਨ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ, ਇਸ ਲਈ ਹੋਸਟਲ ਦਾ ਕਿਰਾਇਆ ਨਹੀਂ ਦਿੱਤਾ ਗਿਆ। ਇਕ ਦਿਨ ਹੋਸਟਲ ਦਾ ਮਾਲਕ ਆਇਆ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਉਹ ਹੋਟਲ ਦੇ ਮਾਲਕ ਨੂੰ ਕਿਰਾਇਆ ਦੇਣ ਲਈ ਕਹਿਣ। ਜੇ ਕਿਰਾਇਆ ਨਹੀਂ ਮਿਲਿਆ, ਤਾਂ ਉਹ ਹੋਸਟਲ ਦੀ ਬਿਜਲੀ ਅਤੇ ਪਾਣੀ ਕੱਟ ਦੇਵੇਗਾ ਅਤੇ ਤਾਲਾ ਲਗਾ ਕੇ ਛੱਡ ਦੇਵੇਗਾ।-


Cyclone Amphan: ਸੁਪਰ ਸਾਇਕਲੋਨ ‘ਚ ਬਦਲਿਆ ‘ਅਮਫਾਨ’, ਅੱਜ ਟਕਰਾਏਗਾ ਬੰਗਾਲ-ਉਡੀਸ਼ਾ ਦੇ ਤਟ ਨਾਲ, ਪ੍ਰਸ਼ਾਸਨ ਅਲਰਟ

ਕੁੜੀਆਂ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਨ੍ਹਾਂ ਦੇ ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਖਾਣਾ ਦਿੱਤਾ।  ਪੁਲਿਸ ਮੁਤਾਬਕ  ਅਜੇ ਤੱਕ ਹੋਟਲ ਮਾਲਕ ਦਾ ਕੋਈ ਜਵਾਬ ਨਹੀਂ ਮਿਲਿਆ ਹੈ। ਲੜਕੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਹੋਸਟਲ ਮਾਲਕ ਅਤੇ ਹੋਟਲ ਮਾਲਕ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.