ਚੰਡੀਗੜ੍ਹ: ਹਰਿਆਣਾ 'ਚ ਘਰ-ਘਰ ਜਾ ਕੇ ਆਕਸੀਜਨ ਸਿਲੰਡਰ ਪਹੁੰਚਾਉਣ ਦੀ ਯੋਜਨਾ ਦੇ ਪਹਿਲੇ ਦਿਨ ਚੰਗਾ ਹੁੰਗਾਰਾ ਮਿਲਿਆ। ਹੋਮ ਆਈਸੋਲੇਟ ਮਰੀਜ਼ਾਂ 'ਚੋਂ 2324 ਨੇ ਪੋਰਟਲ 'ਤੇ ਆਕਸੀਜਨ ਲਈ ਅਪਲਾਈ ਕੀਤਾ। ਇਨ੍ਹਾਂ 'ਚੋਂ 505 ਬਿਨੈਕਾਰਾਂ ਨੂੰ ਆਕਸੀਜਨ ਸਿਲੰਡਰ ਦਿੱਤੇ ਗਏ ਹਨ, ਜਦਕਿ ਆਕਸੀਜਨ ਸਿਲੰਡਰ 1260 ਘਰਾਂ 'ਚ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


 


ਇਸ ਦੇ ਨਾਲ ਹੀ, ਇਨ੍ਹਾਂ ਵਿੱਚੋਂ 559 ਅਰਜ਼ੀਆਂ ਅਧੂਰੀ ਜਾਣਕਾਰੀ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਪੋਰਟਲ 'ਤੇ, 323 ਐਨਜੀਓਜ਼ ਨੇ ਘਰ 'ਚ ਆਕਸੀਜਨ ਸਿਲੰਡਰ ਦੀ ਸਪਲਾਈ ਲਈ ਰਜਿਸਟਰ ਕੀਤਾ ਹੈ। ਇਨ੍ਹਾਂ ਵਿੱਚੋਂ ਹੁਣ ਤੱਕ 282 ਸਮਾਜ ਸੇਵੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਮਨਜ਼ੂਰ ਹੋ ਚੁੱਕੀ ਹੈ।


 


ਕਾਲਾ ਬਜ਼ਾਰੀ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਹੁਣ ਦਵਾਈਆਂ ਦੇ ਰੇਟ ਤੈਅ ਕੀਤੇ ਹਨ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ, ਹਰਿਆਣਾ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਰੇਟ ਤੋਂ ਵੱਧ ਵਸੂਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੱਤਰ ਦੇ ਅਨੁਸਾਰ, ਡੌਕਸਾਈਸਾਈਕਲਿਨ ਇੱਕ ਗੋਲੀ 0.91 ਪੈਸੇ, ਪੈਰਾਸੀਟਾਮੋਲ 1.73 ਰੁਪਏ, ਮਿਥਾਈਲ ਪ੍ਰਡਨੀਸੋਲੋਨ 16 ਐਮਜੀ 8.37 ਅਤੇ 8 ਐਮਜੀ ਇੱਕ ਗੋਲੀ 4.79 ਰੁਪਏ ਹੋਵੇਗੀ। 


 


ਅਜੀਥਰੋਮਾਈਸਿਲ 500 ਐਮਜੀ 19.99 ਰੁਪਏ ਵਿੱਚ ਦੇਣੀ ਪਵੇਗੀ। ਇਸ ਤੋਂ ਇਲਾਵਾ ਸੇਲਕਾਲ 500 ਐਮਜੀ, ਵਿਟਾਮਿਨ 12 ਐਮਜੀ, ਜ਼ਿੰਕ, ਜ਼ਿੰਕ ਸੀ, ਆਈਵਰਵੈਕਟੀਨ 12, ਜ਼ਿੰਕੋ, ਈਵੋਡੀ 12 ਅਤੇ ਜ਼ਿੰਕਵਿਟ ਪ੍ਰਿੰਟ ਰੇਟ 'ਤੇ ਵੇਚੇ ਜਾ ਸਕਦੇ ਹਨ। ਜੇ ਕੋਈ ਨਿਰਧਾਰਿਤ ਰੇਟ ਤੋਂ ਵੱਧ ਪੈਸੇ ਵਸੂਲਦਾ ਹੈ, ਤਾਂ ਪੀੜਤ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਜਾਂ ਡਰੱਗ ਕੰਟਰੋਲ ਅਫਸਰ ਨੂੰ ਸ਼ਿਕਾਇਤ ਕਰ ਸਕਦਾ ਹੈ।




 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904