ਡਲਹੌਜ਼ੀ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੀ ਮਸ਼ਹੂਰ ਟੂਰਿਸਟ ਪਲੇਸ ਡਲਹੌਜ਼ੀ ਵਿਖੇ ਕੋਰੋਨਾ ਦਾ ਇੱਕ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਡਲਹੌਜ਼ੀ ਪਬਲਿਕ ਸਕੂਲ ਹੋਸਟਲ ਦੇ 127 ਵਿਦਿਆਰਥੀ ਤੇ 20 ਅਧਿਆਪਕ ਤੇ ਹੋਰ ਸਟਾਫ ਸਣੇ 158 ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਡਲਹੌਜ਼ੀ ਵਿੱਚ ਸੋਮਵਾਰ ਨੂੰ ਸਾਹਮਣੇ ਆਈ ਕੋਰੋਨਾ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਡਲਹੌਜ਼ੀ ਦੇ ਮਸ਼ਹੂਰ ਬੋਰਡਿੰਗ ਸਕੂਲ 'ਚ 158 ਕੋਰੋਨਾ ਪੌਜ਼ੇਟਿਵ ਪਾਈ ਜਾਣ ਤੋਂ ਬਾਅਦ ਹਲਚਲ ਮਚ ਗਈ ਹੈ।


 


ਸਕੂਲ ਦੇ ਸਾਰੇ ਕੋਰੋਨਾ ਪੌਜ਼ੇਟਿਵ ਹੋਸਟਲ ਦੇ ਵਿਦਿਆਰਥੀ ਤੇ ਹੋਰ ਸਟਾਫ ਨੂੰ ਸਕੂਲ 'ਚ ਆਈਸੋਲੇਟ ਕਰਕੇ ਇਲਾਜ ਕਰਵਾਇਆ ਜਾ ਰਿਹਾ ਹੈ ਤੇ ਦੂਸਰੇ ਵਿਦਿਆਰਥੀਆਂ ਨੂੰ ਵੀ ਸਕੂਲ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ। ਦੱਸ ਦੇਈਏ ਕਿ ਭਾਰਤ ਦੇ ਇਸ ਮਸ਼ਹੂਰ ਸਕੂਲ ਵਿੱਚ ਦੇਸ਼-ਵਿਦੇਸ਼ ਤੋਂ ਲਗਪਗ 700 ਵਿਦਿਆਰਥੀ ਪੜ੍ਹ ਰਹੇ ਹਨ।


 


ਡਲਹੌਜ਼ੀ ਪਬਲਿਕ ਸਕੂਲ ਦੇ ਚੇਅਰਮੈਨ ਡਾ. ਕੈਪਟਨ ਜੀਐਸ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਤਕਰੀਬਨ 700 ਵਿਦਿਆਰਥੀ ਹੋਸਟਲ ਵਿੱਚ ਰਹਿੰਦੇ ਹਨ, ਜਿਸ ਵਿੱਚ 127 ਵਿਦਿਆਰਥੀਆਂ ਸਮੇਤ 127 ਵਿਦਿਆਰਥੀ ਤੇ 20 ਦੇ ਕਰੀਬ ਅਧਿਆਪਕ ਤੇ ਹੋਰ ਸਟਾਫ ਸਣੇ ਕੁਲ 158 ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।


 


ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਸਰਕਾਰ ਵੱਲੋਂ ਨਿਰਧਾਰਤ ਮਿਆਰੀ ਓਪਰੇਟਿੰਗ ਵਿਧੀ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਹੈ ਤੇ ਸਕੂਲ ਵਿੱਚ ਹੀ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਾਰੇ ਕੋਰੋਨਾ ਪੌਜ਼ੇਟਿਵ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਸਾਰੇ ਮਾਪਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਬੱਚਿਆਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ।


 


ਉਨ੍ਹਾਂ ਕਿਹਾ ਕਿ ਜੇ ਮਾਪੇ ਆਪਣੇ ਕੋਰੋਨਾ ਨੈਗੇਟਿਵ ਬੱਚਿਆਂ ਨੂੰ, ਜੋ ਬਿਲਕੁਲ ਤੰਦਰੁਸਤ ਹਨ, ਨੂੰ ਘਰ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਹ ਸਰਕਾਰੀ ਗਾਈਡ ਲਾਈਨ ਦੀ ਪਾਲਣਾ ਕਰਕੇ ਉਨ੍ਹਾਂ ਨੂੰ ਘਰ ਵੀ ਲੈ ਜਾ ਸਕਦੇ ਹਨ। ਡਾ. ਕੈਪਟਨ ਜੀਐਸ ਢਿੱਲੋਂ ਨੇ ਕਿਹਾ ਕਿ ਸਕੂਲ ਵਿੱਚ ਅਜਿਹੀ ਸਾਵਧਾਨੀ ਦੇ ਬਾਵਜੂਦ, ਕੋਰੋਨਾ ਕਿਸ ਤਰ੍ਹਾਂ ਆਇਆ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


 


Education Loan Information:

Calculate Education Loan EMI