ਜੀਂਦ: ਜੀਂਦ ‘ਚ ਜਦੋਂ ਇੱਕ 7 ਸਾਲ ਦੇ ਲੜਕੇ ਨੇ ਮਹਿਲਾ ਪੁਲਿਸ ਕੋਲ ਆਉਣ ਤੋਂ ਇਨਕਾਰ ਕਰ ਦਿੱਤਾ ਜੋ ਉਸ ਨੂੰ ਮਾਸਕ ਤੇ ਖਾਣਾ ਵੰਡਣ ਆਈ ਸੀ। ਬੱਚਾ ਪਹਿਲੀ ਮੰਜ਼ਲ ਦੀ ਖਿੜਕੀ ਵਿੱਚੋਂ ਝਾਂਕਦਾ ਰਿਹਾ ਤੇ ਪੁਲਿਸ ਕਰਮੀ ਨੂੰ ਕਹਿੰਦਾ ਰਿਹਾ ਕਿ ਮੰਮੀ-ਪਾਪਾ ਨੇ ਕਿਹਾ ਹੈ ਕੋਰੋਨਾ ਦੀ ਬਿਮਾਰੀ ਆਈ ਹੋਈ ਹੈ। ਇਸ ਲਈ ਉਹ ਹੇਠਾਂ ਨਾ ਆਵੇ। ਇਸ ਦੇ ਨਾਲ ਹੀ ਉਸ ਬੱਚੇ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਕਿਹਾ ਹੈ ਕਿ ਕੋਈ ਵੀ ਕੁਝ ਖਾਣ ਨੂੰ ਦੇਣ ਆਵੇ ਤਾਂ ਉਹ ਲਵੇ ਨਾ।


ਦੱਸ ਦਈਏ ਕਿ ਅੱਜ ਜਦੋਂ ਪੁਲਿਸ ਜੀਂਦ ਦੀ ਕਲੌਨੀ ‘ਚ ਮਾਸਕ ਤੇ ਖਾਣਾ ਵੰਡਣ ਆਈ ਤਾਂ ਬੱਚਾ ਉੱਤੇ ਆਉਣ ਤੋਂ ਇਨਕਾਰ ਕਰਦਾ ਰਿਹਾ। ਇੱਥੇ ਹਰ ਔਰਤਾਂ, ਆਦਮੀ ਤੇ ਬੱਚੇ ਆਪਣੀਆਂ ਮੰਜ਼ਲਾਂ ਤੋਂ ਹੇਠਾਂ ਆ ਮਾਸਕ ਤੇ ਖਾਣਾ ਲੈ ਰਹੇ ਸੀ। ਇਸ ਸਮੇਂ ਦੌਰਾਨ ਇੱਕ ਬੱਚਾ ਪਹਿਲੀ ਮੰਜ਼ਲ ਦੀ ਖਿੜਕੀ ਤੋਂ ਇਹ ਸਭ ਦੇਖ ਰਿਹਾ ਸੀ। ਜਦੋਂ ਮਹਿਲਾ ਪੁਲਿਸ ਨੇ ਇਸ ਬੱਚੇ ਨੂੰ ਵੇਖਿਆ ਤਾਂ ਉਸ ਨੇ ਹੇਠਾਂ ਆਉਣ ਦਾ ਇਸ਼ਾਰਾ ਕੀਤਾ, ਪਰ ਬੱਚਾ ਨਹੀਂ ਆਇਆ ਤੇ ਉਸ ਨੇ ਕਿਹਾ ਕਿ ਮਾਂ-ਪਿਤਾ ਨੇ ਕਿਹਾ ਹੈ ਕਿ ਕੋਰੋਨਾ ਦੀ ਬਿਮਾਰੀ ਆਈ ਹੋਈ ਹੈ ਤੇ ਉਹ ਹੇਠਾਂ ਨਾ ਆਵੇ।

ਮਹਿਲਾ ਪੁਲਿਸ ਇਸ ਬੱਚੇ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਹ ਖੁਦ ਉਪਰ ਚੜ੍ਹ ਗਈ ਤੇ ਬੱਚੇ ਦੀ ਸ਼ਲਾਘਾ ਕੀਤੀ ਤੇ ਉਸ ਨੂੰ ਇੱਕ ਮਾਸਕ ਵੀ ਦੇ ਦਿੱਤਾ। ਬੇਸ਼ੱਕ ਬੱਚੇ ਨੇ ਖਾਣਾ ਨਹੀਂ ਲਿਆ, ਬੱਚੇ ਦਾ ਨਾਂ ਜਯ ਹੈ। ਉਸ ਦੇ ਮਾਪੇ ਮਜ਼ਦੂਰੀ ਕਰਦੇ ਹਨ ਤੇ ਦਵਾਈਆਂ ਲੈਣ ਲਈ ਬਾਜ਼ਾਰ ਗਏ ਸੀ।