ਜਲੰਧਰ: ਕੋਰੋਨਾਵਾਇਰਸ ਵਰਗੀ ਜਾਨਲੇਵਾ ਬਿਮਾਰ ਜੇਕਰ ਹੋ ਜਾਵੇ ਤਾਂ ਮਾਨਸਿਕ ਤਣਾਅ ਹੋਣਾ ਜ਼ਾਹਿਰ ਜਿਹੀ ਗੱਲ ਹੈ। ਅਜਿਹੇ 'ਚ ਜਲੰਧਰ ਤੋਂ ਆਈ ਇਸ ਖ਼ਬਰ ਬਾਰੇ ਪੜ੍ਹ ਕੇ ਕਿਸੇ ਵੀ ਮਰੀਜ਼ ਦਾ ਮਨੋਬਲ ਵਧੇਗਾ। ਕੋਰੋਨਾ ਮਰੀਜ਼ ਸਿਵਲ ਹਸਪਤਾਲ ਦੇ ਟਰੌਮਾ ਵਾਰਡ ‘ਚ ਜੋਸ਼ ਤੇ ਜੋਸ਼ ਨਾਲ ਭਰੇ ਹੋਏ ਸਨ। ਮਰੀਜ਼ਾਂ ਨੇ ਭੰਗੜਾ ਪਾ ਕੇ ਤਣਾਅ ਨੂੰ ਦੂਰ ਕੀਤਾ। ਵਾਰਡ ‘ਚ ਜਦੋਂ ਪੰਜਾਬੀ ਗਾਣਾ 'ਅਸੀਂ ਜਿਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ'…ਵਜਾਇਆ ਗਿਆ ਤਾਂ ਹਰ ਕਿਸੇ ਦੇ ਚਿਹਰੇ ਤੋਂ ਕੋਰੋਨਾ ਦਾ ਡਰ ਗਾਇਬ ਹੋ ਗਿਆ।

ਉਹ ਸਾਰੇ ਬੈਠੇ ਤੇ ਆਪਣੇ ਬਿਸਤਰੇ 'ਤੇ ਨੱਚਣ ਲੱਗੇ। ਗਮਗੀਨ ਮਾਹੌਲ ਖੁਸ਼ੀ ‘ਚ ਬਦਲ ਗਿਆ। ਦਰਅਸਲ ਮਰੀਜ਼ਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਲਈ ਐਤਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਈਸੋਲੇਸ਼ਨ ਵਾਰਡ ‘ਚ ਟੈਲੀਵੀਜ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਐਤਵਾਰ ਨੂੰ ਤਕਰੀਬਨ 12 ਮਰੀਜ਼ਾਂ ਨੂੰ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ। ਸਾਰੇ ਮਾਨਸਿਕ ਦਬਾਅ ਹੇਠ ਸਨ।

ਉਨ੍ਹਾਂ ਵਾਰਡ ‘ਚ ਟੈਲੀਵਿਜ਼ਨ 'ਤੇ ਪੰਜਾਬੀ ਗਾਣੇ ਵਜਾਏ ਤਾਂ ਜੋ ਹਰ ਕਿਸੇ ਦੇ ਤਣਾਅ ਤੋਂ ਮੁਕਤ ਹੋਣ ਲਈ ਖੁਸ਼ੀ ਦਾ ਮਾਹੌਲ ਬਣਾਇਆ ਜਾ ਸਕੇ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਮਰੀਜ਼ ਕੋਰੋਨਾ ਨੂੰ ਹਰਾ ਦੇਣਗੇ ਅਤੇ ਠੀਕ ਹੋ ਘਰ ਪਰਤ ਆਉਣਗੇ।