ਕੈਨੇਡਾ ਦੇ ਪਿਛਲੇ 30 ਸਾਲਾਂ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਘਟਨਾ ਹੈ। ਐਤਵਾਰ ਵਾਲੇ ਦਿਨ ਹੈਲੀਫੈਕਸ ਦੇ ਉੱਤਰ ਵਿੱਚ ਤਕਰੀਬਨ 100 ਕਿਲੋਮੀਟਰ ਦੇ ਛੋਟੇ ਜਿਹੀ ਦਿਹਾਤੀ ਬੰਦਰਗਾਹ ਦੇ ਇਲਾਕੇ ਪੋਰਟਾਪਿਕ ਵਿੱਚ ਸਥਿਤ ਘਰ ਅੰਦਰ ਤੇ ਬਾਹਰ ਕਈ ਲਾਸ਼ਾਂ ਮਿਲੀਆਂ। ਪੁਲਿਸ ਨੇ ਗੋਲ਼ੀਆਂ ਚਲਾਉਣ ਵਾਲੇ ਦੀ ਪਛਾਣ ਗੈਬ੍ਰੀਅਲ ਵੋਰਟਮੈਨ (Gabriel Wortman) ਵਜੋਂ ਕੀਤੀ ਹੈ, ਜੋ ਕੁਝ ਹੀ ਦਿਨਾਂ ਲਈ ਇੱਥੇ ਰਹਿਣ ਆਇਆ ਸੀ। ਉਸ ਨੇ ਆਪਣੀ ਕਾਰ ਨੂੰ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੀ ਗੱਡੀ ਵਾਂਗ ਬਣਾਇਆ ਹੋਇਆ ਸੀ।
ਪੁਲਿਸ ਨੇ ਵੋਰਟਮੈਨ ਨੂੰ ਐਨਫੀਲਡ ਦੇ ਗੈਸ ਸਟੇਸ਼ਨ 'ਤੇ ਘੇਰਾ ਪਾ ਕੇ ਗ੍ਰਿਫ਼ਤਾਰ ਕੀਤਾ ਪਰ ਬਾਅਦ ਵਿੱਚ ਉਸ ਦੀ ਮੌਤ ਦੀ ਖ਼ਬਰ ਮਿਲੀ। ਇਸ ਘਟਨਾ ਵਿੱਚ ਮਾਰੀ ਜਾਣ ਵਾਲੀ ਆਰਸੀਐਮਪੀ ਦੀ ਕਾਂਸਟੇਬਲ ਦੀ ਪਛਾਣ ਹੇਇਡੀ ਸਟੀਵੇਨਸਨ ਵਜੋਂ ਹੋਈ ਹੈ। ਘਟਨਾ ਵਿੱਚ ਇੱਕ ਹੋਰ ਪੁਲਿਸ ਕਰਮੀ ਵੀ ਜ਼ਖ਼ਮੀ ਹੋਇਆ ਹੈ। ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।