ਨਵੀਂ ਦਿੱਲੀ: ਦੁਨੀਆ ਭਰ ਦੇ ਬਹੁਤੇ ਦੇਸ਼ ਇਸ ਮਾਰੂ ਵਾਇਰਸ ਦੀ ਲਪੇਟ ‘ਚ ਹਨ। ਇਸ ਸਮੇਂ ਅਮਰੀਕਾ ਇਸ ਨਾਲ ਸਭ ਤੋਂ ਪ੍ਰਭਾਵਤ ਦੇਸ਼ ਹੈ। ਐਤਵਾਰ ਨੂੰ ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 40,000 ਨੂੰ ਪਾਰ ਕਰ ਗਈ। ਅਮਰੀਕਾ ‘ਚ 40,553 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਾਗ ਦੇ 763,832 ਕੇਸ ਸਾਹਮਣੇ ਆਏ ਹਨ। ਇੱਥੇ ਪਿਛਲੇ 24 ਘੰਟਿਆਂ ‘ਚ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਘੱਟੋ ਘੱਟ 71,003 ਮਰੀਜ਼ ਸਿਹਤਮੰਦ ਹੋ ਗਏ ਹਨ।


ਦਸ ਦਈਏ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਆਈਆਂ ਚੁਣੌਤੀਆਂ ਕਾਰਨ ਅਮਰੀਕਾ ‘ਚ 22 ਮਿਲੀਅਨ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ। ਉਹ ਖੇਤਰ ਜੋ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ ਜਿਵੇਂ ਕਿ ਯਾਤਰਾ ਅਤੇ ਸੈਰ-ਸਪਾਟਾ ਮਾੜੀ ਸਥਿਤੀ ‘ਚ ਹਨ। ਦੇਸ਼ ਦੀ 33 ਕਰੋੜ ਆਬਾਦੀ ‘ਚੋਂ 95 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ‘ਚ ਕੈਦ ਹਨ।

ਕੋਰੋਨਾ ਦੁਨੀਆ ਭਰ ‘ਚ 24 ਲੱਖ ਤੋਂ ਵੱਧ ਸੰਕਰਮਿਤ:

ਦੁਨੀਆ ਭਰ ‘ਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 24,06,823 ਤੱਕ ਪਹੁੰਚ ਗਈ ਹੈ। 1,65,054 ਵਿਅਕਤੀਆਂ ਦੀ ਮੌਤ ਹੋ ਗਈ ਹੈ। ਵੈਬਸਾਈਟ ਵੈਲਡੋਮੀਟਰ ਅਨੁਸਾਰ ਅਮਰੀਕਾ ‘ਚ 763,832, ਸਪੇਨ ‘ਚ 198,674, ਇਟਲੀ ‘ਚ 178,972, ਫਰਾਂਸ ‘ਚ 152,894 ਕੇਸ ਸਾਹਮਣੇ ਆਏ ਹਨ। ਅਮਰੀਕਾ ‘ਚ 40,553, ਸਪੇਨ ‘ਚ 20,453, ਇਟਲੀ ‘ਚ 23,660, ਫਰਾਂਸ ‘ਚ 19,718, ਚੀਨ ‘ਚ 4,632 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ :