ਨਵੀਂ ਦਿੱਲੀ: ਇਕ ਪਾਸੇ ਦੇਸ਼ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ, ਦੂਜੇ ਪਾਸੇ ਅਫਵਾਹ ਦੀ ਅੱਗ ਨਵੇਂ ਸੰਕਟ ਪੈਦਾ ਕਰ ਰਹੀ ਹੈ। ਅਫਵਾਹ ਨੇ ਮਹਾਰਾਸ਼ਟਰ ਦੇ ਪਾਲਘਰ ‘ਚ ਤਿੰਨ ਲੋਕਾਂ ਦੀ ਜਾਨ ਲੈ ਲਈ । ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਇਹ ਕਤਲ ਵਿਸ਼ੇਸ਼ ਧਰਮ ਨੂੰ ਲੈ ਕੇ ਨਹੀਂ ਹੋਏ ਹਨ। ਸਰਕਾਰ ਨੇ ਇਸ ਮਾਮਲੇ ਨੂੰ ਧਾਰਮਿਕ ਰੰਗ ਨਾ ਦੇਣ ਦੀ ਅਪੀਲ ਕੀਤੀ ਹੈ।


ਅਫਵਾਹ ਦੀ ਅੱਗ ਹੈ, ਇੱਕ ਬੇਕਾਬੂ ਭੀੜ ਹੈ ਅਤੇ ਤੇ ਜਾਨ ਬਚਾਉਂਦੇ ਸਾਧੂ:

ਇਹ ਘਟਨਾ ਗਵਾਹ ਹੈ ਕਿ ਅਫਵਾਹ ਕਿੰਨੀ ਖਤਰਨਾਕ ਹੋ ਸਕਦੀ ਹੈ। ਘਟਨਾ ਮਹਾਰਾਸ਼ਟਰ ਦੇ ਪਾਲਘਰ ਦੀ ਹੈ ਜਿਥੇ ਇਕ ਅਫਵਾਹ ਕਾਰਨ ਪੁਲਿਸ ਦੀ ਮੌਜੂਦਗੀ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ 101 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਜਦੋਂ ਕਿ 9 ਨਾਬਾਲਗ ਬੱਚਿਆਂ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਪੁਲਿਸ ਨੇ ਇੱਕ ਸਰਕਾਰੀ ਕਰਮਚਾਰੀ ‘ਤੇ ਕਤਲ, ਦੰਗੇ ਅਤੇ ਹਮਲਾ ਕਰਨ ਦਾ ਕੇਸ ਦਰਜ ਕੀਤਾ ਹੈ।

ਪੂਰੇ ਕ੍ਰਮ ਨੂੰ ਸਿਲਸਿਲੇ ਵਾਰ ਢੰਗ ਨਾਲ ਸਮਝੋ:

- ਵੀਰਵਾਰ ਸ਼ਾਮ ਨੂੰ ਦੋ ਸਾਧੂ ਡਰਾਈਵਰ ਨਾਲ ਕੰਧੀਵਾਲੀ ਸੂਰਤ ਲਈ ਰਵਾਨਾ ਹੋਏ।

-ਪਾਲਘਰ ਜਿਸ ਪਿੰਡ ਰਾਹੀਂ ਉਹ ਲੰਘ ਰਹੇ ਸਨ ਉਥੇ ਅਗਵਾ ਅਤੇ ਚੋਰੀ ਦੀ ਅਫਵਾਹ ਫੈਲੀ ਹੋਈ ਸੀ।

- ਅਫਵਾਹ ਸੀ ਕਿ ਲੌਕਡਾਊਨ ਦੀ ਆੜ 'ਚ ਅਗਵਾਹ ਕੀਤਾ ਜਾ ਰਿਹਾ ਹੈ।

- ਅਫਵਾਹ ਇਹ ਵੀ ਸੀ ਕਿ ਅਗਵਾਹ ਕਰਕੇ ਲੋਕਾਂ ਦੀ ਕਿਡਨੀ ਵੀ ਕੱਢੀ ਜਾ ਰਹੀ ਹੈ।

ਤਿੰਨੋਂ ਲੋਕ ਜੋ ਪਿੰਡ ‘ਚੋਂ ਲੰਘੇ ਸਨ, ਉਹ ਇਸ ਅਫਵਾਹ ਦੀ ਪਕੜ ‘ਚ ਆ ਗਏ। ਪਰ ਇਹ ਕਤਲ ਪੁਲਿਸ ਦੀ ਮੌਜੂਦਗੀ ‘ਚ ਹੋਇਆ ਸੀ। ਹੁਣ ਬੀਜੇਪੀ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ। ਬੀਜੇਪੀ ਵਲੋਂ ਇਸ ਪੂਰੇ ਮਾਮਲੇ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਅਨਿਲ ਦੇਸ਼ਮੁਖ ਨੇ ਕਿਹਾ, “ਪਾਲਘਰ ਵਿੱਚ ਮੁੰਬਈ ਤੋਂ ਸੂਰਤ ਜਾ ਰਹੇ 3 ਲੋਕਾਂ ਦੇ ਕਤਲ ‘ਚ 101 ਲੋਕਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਮਾਮਲੇ ‘ਚ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਘਟਨਾ ਨੂੰ ਵਿਵਾਦਪੂਰਨ ਬਣਾਉਂਦਿਆਂ, ਪੁਲਿਸ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖੇਗੀ ਜੋ ਸਮਾਜ ਵਿਚ ਫੁੱਟ ਪਾਉਂਦੇ ਹਨ।


ਇਹ ਵੀ ਪੜ੍ਹੋ :